spot_img
HomeLATEST UPDATEਕਲਯੁੱਗੀ ਪੁੱਤਰ ਨੇ ਪਿਤਾ ਨੂੰ ਬਿਜਲੀ ਦਾ ਕਰੰਟ ਲਗਾ ਕੇ ਮੌਤ ਦੇ...

ਕਲਯੁੱਗੀ ਪੁੱਤਰ ਨੇ ਪਿਤਾ ਨੂੰ ਬਿਜਲੀ ਦਾ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰਿਆ, ਰਾਤ ਨੂੰ ਲਾਸ਼ ਦਾ ਸਸਕਾਰ ਕਰ ਕੇ ਸਬੂਤ ਕੀਤੇ ਖਤਮ

ਧਾਰੀਵਾਲ : ਪਿੰਡ ਜਫਰਵਾਲ ਦੇ ਇਕ ਵਿਅਕਤੀ ਵਲੋਂ ਆਪਣੇ ਬਾਪ ਨੂੰ ਬਿਜਲੀ ਦੀ ਤਾਰ ਲਾ ਕੇ ਮਾਰ ਦੇਣ ਅਤੇ ਰਾਤ ਸਮੇਂ ਚੁਪਚਪਿਤੇ ਲਾਸ਼ ਦਾ ਸਸਕਾਰ ਕਰ ਦੇਣ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ । ਰਛਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਜਫਰਵਾਲ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦਸਿਆ ਕਿ ਉਹ ਮੋਹਾਲੀ ਵਿਚ ਆਪਣਾ ਟੈਕਸੀਆਂ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦਾ ਦੂਸਰਾ ਭਰਾ ਹਰਪਾਲ ਸਿੰਘ ਪਿੰਡ ਜਫਰਵਾਲ ਰਹਿੰਦਾ ਹੈ ਅਤੇ ਮੇਰੀ ਮਾਤਾ ਬਲਵਿੰਦਰ ਕੌਰ ਦੀ ਮੌਤ 2019 ਵਿਚ ਹੋ ਜਾਣ ਤੋਂ ਬਾਅਦ ਉਸ ਦੇ ਪਿਤਾ ਤਰਸੇਮ ਸਿੰਘ ਨੇ ਆਪਣੀ ਸਾਢੇ 12 ਏਕੜ ਜੱਦੀ ਜ਼ਮੀਨ ਬਰਾਬਰ ਹਿੱਸੇ ਕਰਕੇ ਮੇਰੇ ਪਰਿਵਾਰ ਅਤੇ ਮੇਰੇ ਛੋਟੇ ਭਰਾ ਹਰਪਾਲ ਸਿੰਘ ਨੂੰ ਦੇ ਦਿੱਤੀ ਸੀੇ । ਰਛਪਾਲ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਹਰਪਾਲ ਸਿੰਘ , ਆਪਣੇ ਬਾਪ ਤਰਸੇਮ ਸਿੰਘ ਦੀ ਕੋਈ ਵੀ ਦੇਖ-ਭਾਲ ਨਹੀਂ ਕਰਦਾ ਸੀ ਅਤੇ ਨਾ ਹੀ ਰੋਟੀ ਆਦਿ ਦਿੰਦਾ ਸੀ ਅਤੇ ਪਿੰਡ ਵਿਚ ਵੱਖਰਾ ਮਕਾਨ ਲੈ ਕੇ ਰਹਿੰਦਾ ਸੀ । ਜਿਸ ਕਾਰਣ ਉਸ ਦੇ ਪਿਤਾ ਨੇ ਮੇਰੇ ਨਾਲ ਕਈ ਵਾਰ ਗਲ ਕਰਦਾ ਸੀ ਕਿ ਮੈਂ ਹਰਪਾਲ ਸਿੰਘ ਨੂੰ ਆਪਣੀ ਜ਼ਮੀਨ ਜਾਇਦਾਦ ਤੋਂ ਬੇਦਖਲ ਕਰ ਦੇਣਾ ਹੈ ਪਰ ਉਹ ਆਪਣੇ ਪਿਤਾ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ । ਉਸ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਪਿਛਲੇ 7/8 ਮਹੀਨਿਆ ਤੋਂ ਆਪਣੇ ਨਾਲ ਮੋਹਾਲੀ ਲੈ ਗਿਆ ਸੀ, ਪਰ 13 ਜੁਲਾਈ ਨੂੰ ਉਸ ਦਾ ਪਿਤਾ ਪਿੰਡ ਜਫਰਵਾਲ ਆ ਗਿਆ । ਉਸ ਨੇ ਦੱਸਿਆ ਕਿ ਬੀਤੀ ਸ਼ਾਮ ਮੈ ਹਰਪਾਲ ਸਿੰਘ ਨੂੰ ਫੋਨ ਕਰ ਕੇ ਪਿਤਾ ਨਾਲ ਗਲਬਾਤ ਕਰਵਾਉਣ ਲਈ ਕਿਹਾ ਤਾਂ ਉਸ ਨੇ ਟਾਲਮਟੋਲ ਕਰ ਦਿਤਾ, ਪਰ ਉਸ ਨੂੰ ਆਪਣੇ ਮਾਮੇ ਦੇ ਲੜਕੇ ਬਲਰਾਜ ਸਿੰਘ ਵਾਸੀ ਦੁਲੂਆਣਾ ਅਤੇ ਪਿੰਡ ਜਫਰਵਾਲ ਦੇ ਇੱਕ ਵਿਅਕਤੀ ਕੋਲੋਂ ਪਤਾ ਲਗਾ ਕਿ ਹਰਪਾਲ ਸਿੰਘ ਨੇ ਬੀਤੀਂ 14 ਜੁਲਾਈ ਦੀ ਰਾਤ ਨੂੰ ਆਪਣੀ ਹਵੇਲੀ ਵਿਚ ਬਿਜਲੀ ਦਾ ਕਰੰਟ ਲਗਾ ਕੇ ਪਿਤਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਅਤੇ ਰਾਤ ਨੂੰ ਚੁਪਚਪਿਤੇ ਹੀ ਲਾਸ਼ ਦਾ ਸਸਕਾਰ ਕਰ ਕੇ ਉਸਦੀਆਂ ਅਸਥੀਆਂ ਅਤੇ ਸਿਵੇ ਦੀ ਸਵਾਹ ਨੂੰ ਜਲ ਪ੍ਰਵਾਹ ਕਰ ਕੇ ਸਾਰੇ ਸਬੂਤ ਖਤਮ ਕਰ ਦਿੱਤੇ ਹਨ। ਐਸ.ਐਚ.ੳ. ਧਾਰੀਵਾਲ ਅਮਨਦੀਪ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਦੇ ਬਿਆਨਾਂ ਅਨੁਸਾਰ ਹਰਪਾਲ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments