ਓਲੰਪਿਕ : ਪੂਜਾ, ਦੀਪਿਕਾ ਅਤੇ ਸਿੰਧੂ ਦੇ ਹੱਥ ਆਵੇਗਾ ਤਮਗਾ

0
34

ਟੋਕਿਓ : ਭਾਰਤੀ ਲੜਕੀਆਂ ਨੇ ਟੋਕਿਓ ਓਲੰਪਿਕ ਵਿੱਚ ਮੁੱਕੇਬਾਜ਼ ਪੂਜਾ ਰਾਣੀ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਹੁਣ ਇੱਕ ਹੋਰ ਮੈਚ ਜਿੱਤਣ ਨਾਲ ਉਸਦਾ ਤਮਗਾ ਪੱਕਾ ਹੋ ਜਾਵੇਗਾ । ਇਸ ਦੇ ਨਾਲ ਹੀ ਬੈਡਮਿੰਟਨ ਵਿੱਚ ਪੀ.ਵੀ. ਸਿੰਧੂ ਅਤੇ ਤੀਰਅੰਦਾਜ਼ੀ ਵਿੱਚ ਦੀਪਿਕਾ ਕੁਮਾਰੀ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਹਾਲਾਂਕਿ ਮਹਿਲਾ ਹਾਕੀ ਟੀਮ ਨੇ ਇੱਕ ਵਾਰ ਫਿਰ ਨਿਰਾਸ਼ ਕੀਤਾ, ਮਹਿਲਾ ਹਾਕੀ ਟੀਮ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ ਪੂਜਾ ਰਾਣੀ ਨੇ ਰਾਊਂਡ ਆਫ਼ 16 ਮੈਚ ਦੇ ਮੁਕਾਬਲੇ ਵਿੱਚ ਅਲਜੀਰੀਆ ਦੀ ਇਚਰਾਕ ਚਾਇਬ ਨੂੰ 5-0 ਨਾਲ ਹਰਾਇਆ। ਤਿੰਨੋਂ ਗੇੜ ਵਿਚ ਪੂਜਾ ਨੂੰ ਪੰਜਾਂ ਜੱਜਾਂ ਤੋਂ ਪੂਰੇ ਅੰਕ ਮਿਲੇ। ਉਸ ਤੋਂ ਪਹਿਲਾਂ ਲਵਲੀਨਾ ਬੋਰਗੋਹੇਨ ਵੀ 69 ਕਿੱਲੋ ਭਾਰ ਵਰਗ ਵਿੱਚ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।

Google search engine

LEAVE A REPLY

Please enter your comment!
Please enter your name here