Monday, October 18, 2021
Google search engine
HomeLATEST UPDATEਓਲੰਪਿਕਸ ਵਿਚ ਹੈਂਡ ਜਾਜ਼ਾ ਸੱਭ ਤੋਂ ਘਟ ਉਮਰ ਦੀ ਖਿਡਾਰਨ

ਓਲੰਪਿਕਸ ਵਿਚ ਹੈਂਡ ਜਾਜ਼ਾ ਸੱਭ ਤੋਂ ਘਟ ਉਮਰ ਦੀ ਖਿਡਾਰਨ

ਟੋਕੀਓ : ਸੀਰੀਆ ਦੀ 12 ਸਾਲਾਂ ਹੈਂਡ ਜਾਜ਼ਾ ਟੋਕੀਉ ਉਲੰਪਿਕ ਵਿਚ ਸਭ ਤੋਂ ਘੱਟ ਉਮਰ ਦੀ ਖਿਡਾਰਨ ਹੋਵੇਗੀ। ਉਹ ਟੇਬਲ ਟੈਨਿਸ ਵਿਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰੇਗੀ। ਇਸ ਦੇ ਨਾਲ ਹੀ ਜਾਜਾ ਉਲੰਪਿਕ ਵਿਚ ਟੇਬਲ ਟੈਨਿਸ ਵਿਚ ਹਿੱਸਾ ਲੈਣ ਵਾਲੀ ਆਪਣੇ ਦੇਸ਼ ਦੀ ਪਹਿਲੀ ਖਿਡਾਰੀ ਵੀ ਬਣੇਗੀ।

ਹੈਂਡ ਜਾਜ਼ਾ ਨੇ ਲੇਬਨਾਨ ਦੀ 42 ਸਾਲਾ ਖਿਡਾਰੀ ਮਾਰੀਆਨਾ ਸਾਹਾਕੀਆ ਨੂੰ ਹਰਾ ਕੇ ਉਲੰਪਿਕ ਦੀ ਟਿਕਟ ਪ੍ਰਾਪਤ ਕੀਤੀ ਹੈ। ਜਾਜਾ 5 ਸਾਲ ਦੀ ਉਮਰ ਤੋਂ ਹੀ ਟੇਬਲ ਟੈਨਿਸ ਖੇਡ ਰਹੀ ਹੈ। ਜਦੋਂ ਉਹ 6 ਸਾਲਾਂ ਦੀ ਸੀ, ਉਸ ਨੇ ਵਰਲਡ ਹੋਪਸ ਵੀਕ ਐਂਡ ਚੈਲੇਂਜ ਈਵੈਂਟ (ਦੋਹਾ) ਵਿਚ ਹਿੱਸਾ ਲਿਆ ਸੀ।

ਦੱਸ ਦਈਏ ਕਿ ਸਾਬਕਾ ਨਿਸ਼ਾਨੇਬਾਜ਼ ਆਸਕਰ ਸਵਾਨ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲਾ ਹੁਣ ਤਕ ਦਾ ਸਭ ਤੋਂ ਪੁਰਾਣਾ ਅਥਲੀਟ ਹੈ। ਆਸਕਰ ਨੇ 1920 ਉਲੰਪਿਕ ਵਿਚ 72 ਸਾਲ ਦੀ ਉਮਰ ਵਿਚ ਹਿੱਸਾ ਲਿਆ ਅਤੇ ਫਿਰ ਉਸਨੇ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ। ਉਸੇ ਸਮੇਂ, ਸਭ ਤੋਂ ਘੱਟ ਉਮਰ ਦੇ ਐਥਲੀਟ ਹੋਣ ਦਾ ਰਿਕਾਰਡ ਗ੍ਰੀਸ ਦੇ ਦਿਮਿਤ੍ਰੋਸ ਲੌਂਡ੍ਰਾਸ ਕੋਲ ਹੈ। ਉਸ ਨੇ 1896 ਵਿਚ ਐਥਨਜ਼ ਵਿਚ ਹੋਏ ਪਹਿਲੇ ਉਲੰਪਿਕ ਖੇਡਾਂ ਵਿਚ 10 ਸਾਲ ਦੀ ਉਮਰ ‘ਚ ਜਿਮਨਾਸਟਿਕ ਮੁਕਾਬਲੇ ਵਿਚ ਹਿੱਸਾ ਲਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments