ਏਅਰਟੇਲ ਨੇ ਪੇਸ਼ ਕੀਤੀ ਨਵੀਂ ਸੇਵਾ

0
59

ਨਵੀਂ ਦਿੱਲੀ : ਏਅਰਟੇਲ ਨੇ ਆਪਣੇ ਗਾਹਕਾਂ ਲਈ ਇਕ ਨਵੀਂ ਸੇਵਾ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਏਅਰਟੇਲ ਪੇਮੈਂਟ ਬੈਂਕ ਨੇ ਯੂਪੀਆਈ ਪੇਮੈਂਟ ਲਈ ਪੇ-ਟੂ ਕਾਨਟੈਕਟ ਸੇਵਾ ਲਾਂਚ ਕੀਤੀ ਹੈ। ਇਸ ਨਵੀਂ ਸੇਵਾ ਤਹਿਤ ਗਾਹਕ ਮੋਬਾਈਲ ਫੋਨ ’ਚ ਮੌਜੂਦ ਕਿਸੇ ਵੀ ਕਾਨਟੈਕਟ ਨੰਬਰ ’ਤੇ ਸਿੱਥੇ ਪੈਸੇ ਟਰਾਂਸਫਰ ਕਰ ਸਕੋਗੇ। ਗਾਹਕਾਂ ਨੂੰ ਹੁਣ ਭੁਗਤਾਨ ਕਰਨ ਲਈ ਬੈਂਕ ਖਾਤੇ ਦਾ ਵੇਰਵਾ ਜਾਂ ਫਿਰ ਯੂਪੀਆਈ ਆਈਡੀ ਦਰਜ ਨਹੀਂ ਕਰਨੀ ਪਵੇਗੀ। ਕੰਪਨੀ ਦੇੇ CFO ਗਣੇਸ਼ ਅਨੰਤਨਾਰਾਇਣ ਦਾ ਕਹਿਣਾ ਹੈ ਕਿ ਪੇ-ਟੂ-ਕਾਨਟੈਕਟ ਸੇਵਾ ਨਾਲ ਗਾਹਕਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਬਿਨਾਂ ਬੈਂਕ ਡਿਟੇਲ ਜਾਂ ਯੂਪੀਆਈ ਆਈਟੀ ਐਂਟਰ ਕਰੋ ਪੈਸੇ ਟਰਾਂਸਫਰ ਕਰ ਸਕੋਗੇ।

Google search engine

LEAVE A REPLY

Please enter your comment!
Please enter your name here