ਇੱਕ ਹੋਰ ਸੰਘਰਸ਼ੀ ਕਿਸਾਨ ਦੀ ਮੌਤ

0
13

ਮਾਨਸਾ : ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨ ਵਿਰੁੱਧ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਦਿੱਲੀ ਵਿਖੇ ਕਿਸਾਨ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਕਿਸਾਨ ਅੰਦੋਲਨ ‘ਚ ਸ਼ਾਮਲ ਹੋਏ ਪਿੰਡ ਝੰਡੂਕੇ ਦੇ ਬਿੱਕਰ ਸਿੰਘ (45) ਦੀ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਮੌਤ ਹੋ ਗਈ ਹੈ।ਦੱਸ ਦਈਏ ਕਿ ਬਿੱਕਰ ਸਿੰਘ ਕਿਸਾਨ ਮਜ਼ਦੂਰ ਅੰਦੋਲਨ ‘ਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ ਉਹ ਪਿਛਲੇ ਹਫ਼ਤੇ ਦਿੱਲੀ ਕਿਸਾਨ ਅੰਦੋਲਨ ‘ਚ ਗਿਆ ਸੀ ਤੇ ਉੱਥੇ ਬਿਮਾਰ ਹੋਣ ਕਾਰਨ 8 ਜੁਲਾਈ ਨੂੰ ਵਾਪਸ ਪਿੰਡ ਆ ਗਿਆ ਸੀ।ਜਿਸ ਦੇ ਚਲਦਿਆਂ ਅੱਜ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਪਿੱਛੇ ਚਾਰ ਕੁੜੀਆਂ, ਇੱਕ ਮੁੰਡਾ ਤੇ ਪਤਨੀ ਛੱਡ ਗਿਆ ਹੈ।ਉਧਰ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮਾਫ਼ ਕੀਤਾ ਜਾਵੇ ਤੇ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਵੇ।

Google search engine

LEAVE A REPLY

Please enter your comment!
Please enter your name here