ਇੱਕੋ ਦਿਨ ਵਿੱਚ ਕਿਸਾਨ ਹੋਇਆ ਮਾਲੋਮਾਲ

0
13

ਭੋਪਾਲ: ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇੱਕ ਕਿਸਾਨ ਨੂੰ ਖੁਦਾਈ ਦੌਰਾਨ 6.47 ਕੈਰਟ ਕੀਮਤੀ ਹੀਰਾ ਮਿਲਿਆ ਹੈ। ਕਿਸਾਨ ਨੇ ਇਹ ਜ਼ਮੀਨ ਸਰਕਾਰ ਤੋਂ ਲੀਜ਼ ’ਤੇ ਲਈ ਸੀ। ਇਸ ਤੋਂ ਪਹਿਲਾਂ ਵੀ ਕਿਸਾਨ ਨੂੰ ਖੇਤ ਚੋਂ ਦੋ ਸਾਲਾਂ ਦੇ ਅੰਦਰ ਪੰਜ ਵਾਰ ਹੀਰਾ ਮਿਲ ਚੁੱਕਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪ੍ਰਕਾਸ਼ ਮਜੂਮਦਾਰ ਨੂੰ ਸ਼ੁੱਕਰਵਾਰ ਨੂੰ ਜੜੂਆਪੁਰ ਪਿੰਡ ਦੀ ਇੱਕ ਖਾਨ ਵਿੱਚ ਹੀਰਾ ਮਿਲਿਆ ਹੈ।

ਅਧਿਕਾਰੀ ਇੰਚਾਰਜ ਨੂਤਨ ਜੈਨ ਨੇ ਦੱਸਿਆ ਕਿ ਹੀਰੇ ਦੀ ਜਲਦੀ ਹੀ ਨਿਲਾਮੀ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੈਅ ਕੀਤੀ ਜਾਵੇਗੀ। ਮਾਹਿਰਾਂ ਮੁਤਾਬਕ 6.47 ਗੁਣਾਂ ਦੇ ਹੀਰੇ ਦੀ ਕੀਮਤ ਲਗਪਗ 30 ਲੱਖ ਹੋਵੇਗੀ। ਹੀਰਾ ਲੈਣ ਵਾਲੇ ਕਿਸਾਨ ਪ੍ਰਕਾਸ਼ ਮਜੂਮਦਾਰ ਨੇ ਦੱਸਿਆ ਕਿ ਨਿਲਾਮੀ ਤੋਂ ਬਾਅਦ ਉਹ ਇਸ ਦੀ ਰਕਮ ਆਪਣੇ ਚਾਰ ਸਾਥੀਆਂ ਨਾਲ ਸਾਂਝਾ ਕਰੇਗਾ।

ਕਿਸਾਨ ਨੇ ਦਸਿਆ ਕਿ ਖੁਦਾਈ ਦੌਰਾਨ ਸਾਨੂੰ 6.47 ਕੈਰੇਟ ਦਾ ਹੀਰਾ ਮਿਲਿਆ ਸੀ, ਜੋ ਅਸੀਂ ਸਰਕਾਰੀ ਹੀਰਾ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਉਸਨੇ ਦੱਸਿਆ ਕਿ ਪਿਛਲੇ ਸਾਲ ਉਸਨੂੰ ਖੁਦਾਈ ਵਿੱਚ ਸਿਰਫ 7.44 ਕੈਰੇਟ ਦਾ ਹੀਰਾ ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਉਹ ਦੋ ਤੋਂ 2.5 ਕੈਰੇਟ ਗੁਣਵੱਤਾ ਦੇ ਚਾਰ ਹੀਰੇ ਲੱਭ ਚੁੱਕੇ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਲਾਮੀ ਤੋਂ ਬਾਅਦ ਜੋ ਵੀ ਰਕਮ ਪ੍ਰਾਪਤ ਹੁੰਦੀ ਹੈ, ਟੈਕਸ ਕੱਟਣ ਤੋਂ ਬਾਅਦ, ਬਾਕੀ ਰਕਮ ਕਿਸਾਨ ਨੂੰ ਦਿੱਤੀ ਜਾਵੇਗੀ।

Google search engine

LEAVE A REPLY

Please enter your comment!
Please enter your name here