ਇੰਡੀਅਨ ਆਈਡਲ 12 : ਪਵਨਦੀਪ ਨੇ ਜਿੱਤਿਆ ਗ੍ਰੈਂਡ ਫਿਨਾਲੇ

0
18

ਮੁੰਬਈ : ‘ਇੰਡੀਅਨ ਆਈਡਲ’ ਦਾ ਗ੍ਰੈਂਡ ਫਿਨਾਲੇ ਸੁਤੰਤਰ ਦਿਵਸ ਮੌਕੇ ‘ਤੇ 12 ਘੰਟਿਆਂ ਤੱਕ ਚੱਲਿਆ ਅਤੇ ਉੱਤਰਾਖੰਡ ਦੇ ਪਵਨਦੀਪ ਰਾਜਨ ਨੇ ਇੰਡੀਅਨ ਆਈਡਲ 12 ਦਾ ਗ੍ਰੈਂਡ ਫਿਨਾਲੇ ਜਿੱਤ ਲਿਆ ਹੈ। ਇਸ ਸ਼ੋਅ ਦੇ ਫਿਨਾਲੇ ‘ਚ ਉਸ ਤੋਂ ਇਲਾਵਾ 5 ਹੋਰ ਮੁਕਾਬਲੇਬਾਜ਼ ਸਨ। ਇਹ ਪਹਿਲੀ ਵਾਰ ਹੈ ਜਦੋਂ ਛੇ ਪ੍ਰਤੀਯੋਗੀਆਂ ਨੇ ਇਕੱਠੇ ਫਾਈਨਲ ਵਿੱਚ ਪੈਰ ਧਰਿਆ ਸੀ।ਪਵਨਦੀਪ ਨੂੰ ਖਿਤਾਬ ਦੇ ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਸੌਂਪੀ ਗਈ। ਉਸਨੇ 2015 ਵਿੱਚ ਟੀਵੀ ਸ਼ੋਅ ਦਿ ਵਾਇਸ ਜਿੱਤਿਆ ਹੈ।ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਿਐਲਿਟੀ ਸ਼ੋਅ ਦਾ ਫਿਨਾਲੇ 12 ਘੰਟੇ ਚੱਲਿਆ ਹੈ। ਇੰਡੀਅਨ ਆਈਡਲ 12’ ਹੁਣ ਤੱਕ ਦੇ ਸ਼ੋਅ ਦੇ ਇਤਿਹਾਸ ਦਾ ਸਭ ਤੋਂ ਲੰਬਾ ਸੀਜ਼ਨ ਸੀ। ਇਸ ਸ਼ੋਅ ਦੀ ਮੇਜ਼ਬਾਨੀ ਗਾਇਕ ਅਤੇ ਅਦਾਕਾਰ ਆਦਿੱਤਿਆ ਨਾਰਾਇਣ ਨੇ ਕੀਤੀ ਸੀ। ਅਨੁ ਮਲਿਕ, ਸੋਨੂੰ ਕੱਕੜ ਅਤੇ ਹਿਮੇਸ਼ ਰੇਸ਼ਮੀਆ ਨੇ ਸ਼ੋਅ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ। ਇਸ ਸ਼ੋਅ ਨੂੰ ਪਹਿਲਾਂ ਵਿਸ਼ਾਲ ਡਡਲਾਨੀ ਅਤੇ ਨੇਹਾ ਕੱਕੜ ਦੁਆਰਾ ਨਿਰਣਾ ਕੀਤਾ ਗਿਆ ਸੀ। ਹਾਲਾਂਕਿ ਅਰੁਣਿਤਾ ਕਾਂਜੀਲਾਲ ਤੇ ਪਵਨਦੀਪ ਰਾਜਨ ‘ਚ ਸਖ਼ਤ ਮੁਕਾਬਲਾ ਰਿਹਾ। ਸੋਸ਼ਲ ਮੀਡੀਆ ‘ਤੇ ਕੀਤੇ ਗਏ ਆਨਲਾਈਨ ਸਰਵੇ ‘ਚ ਕਦੀ ਅਰੁਣਿਤਾ ਕਾਂਜੀਲਾਲ ਜਿੱਤਦੀ ਨਜ਼ਰ ਆਈ ਤਾਂ ਕਦੀ ਪਵਨਦੀਪ ਰਾਜਨ ਨੇ ਬਾਜ਼ੀ ਮਾਰੀ। ਇਨੀਂ ਦੋਵਾਂ ਤੋਂ ਇਲਾਵਾ ਸਨਮੁਖ ਪ੍ਰਿਆ, ਮੁਹੰਮਦ ਦਾਨਿਸ਼, ਨਿਹਾਲ ਤੌਰੇ ਤੇ ਸਾਈਲੀ ਕਾਂਬਲੇ ਫਾਈਨਲਿਸਟ ਦੇ ਤੌਰ ‘ਤੇ ਚੁਣੇ ਗਏ ਸਨ।

Google search engine

LEAVE A REPLY

Please enter your comment!
Please enter your name here