ਨਵੀਂ ਦਿੱਲੀ — ਜਿਸ ਸਮੇਂ ਤੋਂ ਟੈਲੀਕਾਮ ਸੈਕਟਰ ਵਿਚ ਰਿਲਾਇੰਸ ਜੀਓ ਨੇ ਕਦਮ ਰੱਖਿਆ ਹੈ ਉਸ ਸਮੇਂ ਤੋਂ ਇਸ ਸੈਕਟਰ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ। ਸਸਤੀ ਕਾਲਿੰਗ ਨੂੰ ਲੈ ਕੇ ਜਿਥੇ ਜੀਓ ਸਭ ਤੋਂ ਅੱਗੇ ਨਿਕਲ ਚੁੱਕਾ ਹੈ ਉਥੇ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਜੀਓ ਹਰ ਮਹੀਨੇ ਬਾਜ਼ੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਟਰਾਈ ਅਨੁਸਾਰ ਅਕਤੂਬਰ ‘ਚ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਜੀਓ ਸਭ ਤੋਂ ਅੱਗੇ ਹੈ। ਅਕਤੂਬਰ ‘ਚ ਜੀਓ ਦੀ ਡਾਊਨਲੋਡ ਸਪੀਡ ਜਿਥੇ 22.3 ਐੱਮ.ਬੀ.ਪੀ.ਐੱਸ. ਰਹੀ, ਉਥੇ ਏਅਰਟੈੱਲ ਦੀ ਸਪੀਡ 9.5 ਐੱਮ.ਬੀ.ਪੀ.ਐੱਸ. ਰਹੀ। ਇਸ ਤੋਂ ਇਲਾਵਾ ਆਈਡਿਆ ਅਤੇ ਵੋਡਾਫੋਨ ਨਾਲ ਤੁਲਨਾ ਕੀਤੀ ਜਾਵੇ ਤਾਂ ਜੀਓ ਦੀ ਡਾਊਨਲੋਡ ਸਪੀਡ ਇਸ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਰਹੀ।
Related Posts
ਪੰਜਾਬੀਆਂ ਨੇ ਦਰਿਆਈ ਪਾਣੀਆਂ ਤੋਂ ਆਪਣਾ ਦਾਹਵਾ ਕਿਵੇਂ ਛੱਡਿਆ ?
ਪੰਜਾਬ ‘ਚ 15 ਲੱਖ ਦੇ ਕਰੀਬ ਟਿਊਬਵੈਲ ਬੋਰ ਤੇ ਮੋਟਰ ਕੁਨੈਕਸ਼ਨ ਹਨ । ਇਹ ਮੋਟਰ ਕੁਨੈਕਸ਼ਨ ਝੋਨੇ ਦੇ ਸੀਜਨ ਵਿੱਚ…
ਦੁੱਧ, ਡੇਅਰੀ ਉਤਪਾਦ ਕਈ ਗੰਭੀਰ ਬੀਮਾਰੀਆਂ ਨੂੰ ਰੋਕਣ ”ਚ ਕਰ ਸਕਦੀ ਹੈ ਮਦਦ
ਲੰਡਨ- ਜੀਵਨ ਦੇ ਵੱਖ-ਵੱਖ ਪੜਾਅ ‘ਚ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਭਰਪੂਰ ਸੇਵਨ ਕਰਨ ਨਾਲ ਕਈ ਪੁਰਾਣੀਆਂ ਅਤੇ ਗੰਭੀਰ ਬੀਮਾਰੀਆਂ…
ਤੁਹਾਡਾ ਖਾਣਾ ਕੈਂਸਰ ਦਾ ਕਾਰਨ ਤਾਂ ਨਹੀਂ, ਸਰਵੇਖਣ ਕੀ ਕਹਿੰਦੇ ਹਨ
ਨਵੀਦਿਲੀ-ਫਰਾਂਸੀਸੀ ਖੋਜਕਾਰਾਂ ਨੇ ਪ੍ਰੋਸੈੱਸਡ (ਡੱਬਾ ਜਾਂ ਪੈਕੇਟਾਂ ‘ਚ ਬੰਦ) ਖਾਣ ਵਾਲੇ ਪਦਾਰਥਾਂ ਕਾਰਨ ਕੈਂਸਰ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਕੇਕ,…