ਇੰਗਲੈਂਡ ਨੇ ਭਾਰਤ ਨੂੰ ਲਾਲ ਸੂਚੀ ’ਚੋਂ ਕੀਤਾ ਬਾਹਰ

0
22

8 ਅਗਸਤ ਤੋਂ ਕਰ ਸਕਣਗੇ ਹਵਾਈ ਯਾਤਰਾ

ਲੰਡਨ : ਕੋਰੋਨਾ ਕਾਰਨ ਲਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦਿੰਦਿਆਂ ਇੰਗਲੈਂਡ ਨੇ ਭਾਰਤ ਨੂੰ ਲਾਲ ਸੂਚੀ ਵਿਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ। ਇੰਗਲੈਂਡ 8 ਅਗਸਤ ਤੋਂ ਭਾਰਤ ਨੂੰ ਲਾਲ ਸੂਚੀ ਤੋਂ ਹਟਾ ਕੇ ਅੰਬਰ ਲਿਸਟ ਵਿਚ ਸ਼ਾਮਲ ਕਰ ਦੇਵੇਗਾ। ਇਸ ਸਬੰਧੀ ਜਾਣਕਾਰੀ ਯੂਕੇ ਸਰਕਾਰ ਦੀ ਵੈਬਸਾਈਟ ’ਤੇ ਉਪਲਬਧ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਹੁਣ ਇੰਗਲੈਂਡ ਦੀ ਯਾਤਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਏਈ, ਕਤਰ ਅਤੇ ਬਹਿਰੀਨ ਨੂੰ ਅੰਬਰ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਯੂਕੇ ਸਰਕਾਰ ਨੇ ਕਿਹਾ ਕਿ ਭਾਰਤ ਅੰਬਰ ਲਿਸਟ ਵਿਚ ਸਵੇਰੇ ਚਾਰ ਵਜੇ 8 ਅਗਸਤ ਨੂੰ ਸ਼ਾਮਲ ਕੀਤਾ ਜਾਵੇਗਾ। ਭਾਰਤ ਅਤੇ ਬ੍ਰਿਟੇਨ ਦੇ ਵਿਚ ਯਾਤਰਾ ਮਾਨਦੰਡਾਂ ਨੂੰ ਲੈ ਕੇ ਇਹ ਵੱਡੀ ਰਾਹਤ ਦੀ ਖ਼ਬਰ ਹੈ। ਹਾਲਾਂਕਿ ਅੰਬਰ ਲਿਸਟ ਵਾਲਿਆਂ ਨੂੰ ਬ੍ਰਿਟੇਨ ਵਿਚ ਯਾਤਰਾ ਕਰਨ ਦੇ ਲਈ 10 ਦਿਨਾਂ ਦਾ ਹੋਮ ਕਵਾਰੰਟੀਨ ਕਰਨਾ ਹੋਵੇਗਾ।

Google search engine

LEAVE A REPLY

Please enter your comment!
Please enter your name here