ਇਰਾਕ : ਹਸਪਤਾਲ ’ਚ ਲੱਗੀ ਅੱਗ ਵਿਚ 50 ਮਰੀਜ਼ਾਂ ਦੀ ਗਈ ਜਾਨ, ਵੇਖੋ ਵੀਡੀਓ

0
15

ਬਗਦਾਦ :ਪੂਰੀ ਦੁਨੀਆਂ ਵਿਚ ਕੋਰੋਨਾ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਭਰਮਾਰ ਹੋਈ ਪਈ ਹੈ ਅਤੇ ਅਜਿਹੇ ਵਿਚ ਕਈ ਮੁਸੀਬਤਾਂ ਦੇ ਨਾਲ ਨਾਲ ਅੱਗ ਲੱਗ ਜਾਣ ਦੀਆਂ ਖ਼ਬਰਾਂ ਕਈ ਵਾਰ ਆ ਚੁੱਕੀਆਂ ਹਨ ਅਤੇ ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਇਰਾਕ ਦੇ ਦੀ ਕਾਰ ਸੂਬੇ ਵਿਚ ਸਥਿਤ ਅਲ ਹੁਸੈਨ ਟੀਚਿੰਗ ਹਸਪਤਾਲ ਦੇ ਕੋਰੋਨਾ ਵਾਇਰਸ ਵਾਰਡ ਵਿਚ ਅੱਗ ਲੱਗਣ ਨਾਲ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਇਰਾਕ ਦੇ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਇਲੈਕਟ੍ਰਾਨਿਕ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਅੱਗ ਆਕਸੀਜਨ ਸਿਲੰਡਰ ਫਟਣ ਕਾਰਨ ਲੱਗੀ। ਸਿਹਤ ਵਿਭਾਗ ਦੇ ਬੁਲਾਰੇ ਅਮਾਰ ਅਲ ਜਾਮਿਲੀ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਉਦੋਂ ਘੱਟ ਤੋਂ ਘੱਟ 63 ਮਰੀਜ਼ ਵਾਰਡ ਦੇ ਅੰਦਰ ਸਨ। ਇਰਾਕ ਦੇ ਕਿਸੇ ਹਸਪਤਾਲ ਵਿਚ ਇਸ ਸਾਲ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ।

Google search engine

LEAVE A REPLY

Please enter your comment!
Please enter your name here