ਆਸਟ੍ਰੇਲੀਆ ਵਿਚ ਵਧਣ ਲੱਗੇ ਕੋਰੋਨਾ ਦੇ ਮਾਮਲੇ

0
71

ਆਸਟ੍ਰੇਲੀਆ : ਕੋਰੋਨਾ ਦਾ ਪ੍ਰਕੋਪ ਹਾਲੇ ਰੁਕਿਆ ਨਹੀਂ ਹੈ। ਪੂਰੇ ਦੇਸ਼ ਵਿਚ ਕੋਰੋਨਾ ਸਬੰਧੀ ਪਾਬੰਦੀਆਂ ਵੀ ਲੱਗੀਆਂ ਹੋਈਆਂ ਹਨ ਪਰ ਫਿਰ ਵੀ ਇਸ ਦੇ ਕੇਸਾਂ ਵਿਚ ਨਿਤ ਦਿਨ ਵਾਧਾ ਹੋ ਰਿਹਾ ਹੈ। ਇਸ ਸਬੰਧੀ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 112 ਨਵੇਂ ਮਾਮਲੇ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇਹ ਜ਼ਿਆਦਾਤਰ ਮਾਮਲੇ ਦੱਖਣੀ-ਪੱਛਮੀ ਸਿਡਨੀ ਦੇ ਫੇਅਰਫੀਲਡ, ਕੈਂਟਰਬਰੀ ਬੈਂਕਸਟਾਊਨ ਅਤੇ ਲਿਵਰਪੂਲ ਖੇਤਰਾਂ ਤੱਕ ਹੀ ਸੀਮਿਤ ਹਨ ਪਰੰਤੂ ਫੇਰ ਵੀ ਬਹੁਤ ਚਿੰਤਾਜਨਕ ਹਨ। ਉਨ੍ਹਾਂ ਅੱਗੇ ਕਿਹਾ ਕਿ ਸੱਚਾਈ ਇਹ ਵੀ ਹੈ ਕਿ ਜ਼ਿਆਦਾਤਰ ਮਾਮਲੇ ਪਹਿਲਾਂ ਤੋਂ ਹੀ ਇਨਫੈਕਟਿਡ ਲੋਕਾਂ ਦੇ ਘਰੇਲੂ, ਨਜ਼ਦੀਕੀ ਰਿਸ਼ਤੇ ਨਾਤਿਆਂ ਵਿੱਚੋਂ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਰਾਜ ਅੰਦਰ ਇਸੇ ਸਮੇਂ 46,000 ਕੋਰੋਨਾ ਟੈਸਟ ਵੀ ਕੀਤੇ ਗਏ ਹਨ ਅਤੇ ਬਾਹਰੀ ਦੇਸ਼ਾਂ ਤੋਂ ਆਏ ਲੋਕਾਂ ਨਾਲ ਸਬੰਧਤ ਵੀ 4 ਮਾਮਲੇ ਦਰਜ ਕੀਤੇ ਗਏ ਹਨ। ਜੇਕਰ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਰਾਜ ਦੇ ਹਸਪਤਾਲਾਂ ਅੰਦਰ ਇਸ ਸਮੇਂ 63 ਲੋਕ ਜ਼ੇਰੇ ਇਲਾਜ ਹਨ ਅਤੇ 18 ਲੋਕ ਆਈ.ਸੀ.ਯੂ. ਵਿੱਚ ਵੀ ਹਨ। ਇਥੇ ਦਸ ਦਈਏ ਕਿ ਕੋਰੋਨਾ ਕਾਲ ਦੌਰਾਨ ਪੂਰੀ ਦੁਨੀਆਂ ਤੋਂ ਇਲਾਵਾ ਸਿਰਫ਼ ਆਸਟ੍ਰੇਲੀਆ ਹੀ ਅਜਿਹਾ ਦੇਸ਼ ਸੀ ਜਿਸ ਨੇ ਕੋਰੋਨਾ ਉਪਰ ਪੂਰੀ ਤਰ੍ਹਾਂ ਕਾਬੂ ਪਾਇਆ ਹੋਇਆ ਸੀ ਅਤੇ ਇਥੇ ਇਕਾ ਦੁੱਕਾ ਹੀ ਕੋਰੋਨਾ ਮਾਮਲੇ ਸਾਹਮਣੇ ਆਏ ਸਨ।

Google search engine

LEAVE A REPLY

Please enter your comment!
Please enter your name here