Home LATEST UPDATE ਆਸਟ੍ਰੇਲੀਆ ਵਿਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ...

ਆਸਟ੍ਰੇਲੀਆ ਵਿਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣੇ ਹੇਮੰਤ ਧਨਜੀ

0
5

ਸਿਡਨੀ : ਅੱਜ ਦੇ ਸਮੇਂ ਵਿਚ ਭਾਰਤੀਆਂ ਨੇ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਦਿਆਂ ਉਚੇ ਅਹੁਦੇ ਪ੍ਰਾਪਤ ਕਰ ਨਾ ਸਿਰਫ ਦੇਸ਼ ਸਗੋਂ ਦੁਨੀਆਂ ਵਿਚ ਆਪਣਾ ਨਾਮ ਬਣਾਇਆ ਹੈ। ਤਾਜ਼ਾ ਜਾਣਕਾਰੀ ਆਸਟ੍ਰੇਲੀਆ ਤੋਂ ਹੈ ਜਿਥੇ ਭਾਰਤੀ ਮੂਲ ਦੇ ਹੇਮੰਤ ਧਨਜੀ ਨੇ ਆਸਟ੍ਰੇਲੀਆ ਸੁਪਰੀਮ ਕੋਰਟ ਦੇ ਜੱਜ ਵਜੋਂ ਅਹੁਦਾ ਸੰਭਾਲੀ ਹੈ। ਇਸ ਦੇ ਨਾਲ ਹੀ ਸਿਡਨੀ ਬੈਰਿਸਟਰ ਹੇਮੰਤ ਧਨਜੀ ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ ਦੇ ਸੁਪਰੀਮ ਕੋਰਟ ਵਿਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ। ਦੱਸ ਦਈਏ ਕਿ ਹੇਮੰਤ ਨੂੰ ਸਾਲ 1980 ਵਿਚ ਇਕ ਕਾਨੂੰਨੀ ਪ੍ਰੈਕਟੀਸ਼ਨਰ ਦੇ ਤੌਰ ‘ਤੇ ਭਰਤੀ ਕਰਾਇਆ ਗਿਆ ਸੀ ਅਤੇ ਉਹਨਾਂ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਕਿਹਾ,”ਸਿਡਨੀ ਬੈਰਿਸਟਰ ਹੇਮੰਤ ਧਨਜੀ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ। ਉਹ 1990 ਵਿਚ ਇਕ ਕਾਨੂੰਨੀ ਪ੍ਰੈਕਟਿਸ਼ਨਰ ਦੇ ਤੌਰ ‘ਤੇ ਭਰਤੀ ਹੋਏ ਸਨ। ਹੇਮੰਤ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਵੀ ਹੈ।”

NO COMMENTS

LEAVE A REPLY

Please enter your comment!
Please enter your name here