ਆਮ ਲੋਕਾਂ ਲਈ ਰਾਹਤ ਭਰੀ ਖਬਰ, ਰਸੋਈ ਗੈਸ ਲਈ ਐਡਰੈੱਸ ਪਰੂਫ਼ ਵਾਲੀ ਪਾਬੰਦੀ ਖਤਮ

0
84

ਨਵੀਂ ਦਿੱਲੀ : ਜੇਕਰ ਤੁਸੀਂ ਐਲਪੀਜੀ (LPG) ਕਨੈਕਸ਼ਨ ਲੈਣ ਬਾਰੇ ਸੋਚ ਰਹੇ ਹੋ ਅਤੇ ਤੁਹਾਡੇ ਕੋਲ ਐਡਰੈੱਸ ਪਰੂਫ਼ ਨਹੀਂ ਹੈ, ਤਾਂ ਵੀ ਹੁਣ ਤੁਸੀਂ ਸਿਲੰਡਰ ਖਰੀਦ ਸਕਦੇ ਹੋ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਤੱਕ ਸਿਰਫ ਐਡਰੈੱਸ ਪਰੂਫ ਵਾਲੇ ਲੋਕ ਹੀ ਐਲਪੀਜੀ ਸਿਲੰਡਰ ਲੈ ਸਕਦੇ ਸਨ, ਪਰ ਦੇਸ਼ ਦੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਅਤੇ ਰਸੋਈ ਗੈਸ ਲਈ ਐਡਰੈੱਸ ਪਰੂਫ਼ ਵਾਲੀ ਪਾਬੰਦੀ ਨੂੰ ਖਤਮ ਕਰ ਦਿੱਤਾ ਹੈ। ਭਾਵ, ਤੁਸੀਂ ਬਿਨਾਂ ਕਿਸੇ ਪਤੇ ਦੇ ਗੈਸ ਲੈ ਸਕਦੇ ਹੋ।
ਗਾਹਕ ਆਪਣੇ ਸ਼ਹਿਰ ਜਾਂ ਆਪਣੇ ਖੇਤਰ ਦੇ ਨਜ਼ਦੀਕ ਇੰਡੇਨ ਗੈਸ ਵਿਤਰਕ ਜਾਂ ਪੁਆਇੰਟ ਆਫ ਸੇਲ ਵਿਚ ਜਾ ਕੇ 5 ਕਿਲੋ ਦਾ ਐਲ.ਪੀ.ਜੀ ਸਿਲੰਡਰ ਖਰੀਦ ਸਕਦੇ ਹਨ। ਇਸ ਲਈ ਕਿਸੇ ਤਰਾਂ ਦੇ ਕੋਈ ਵੀ ਦਸਤਾਵੇਜ਼ ਦੇਣ ਦੀ ਜ਼ਰੂਰਤ ਨਹੀਂ ਹੈ। ਬੱਸ ਸਿਲੰਡਰ ਦੇ ਪੈਸੇ ਦਿਓ ਅਤੇ ਘਰ ਲੈ ਜਾਓ ਰਸੋਈ ਗੈਸ। ਇੰਡੇਨ ਦੇ ਸੇਲਿੰਗ ਪੁਆਇੰਟ ਤੋਂ ਇੰਡੇਨ ਦਾ 5 ਕਿਲੋ ਸਿਲੰਡਰ ਭਰਿਆ ਜਾ ਸਕਦਾ ਹੈ। ਇਹ ਸਿਲੰਡਰ BIS ਪ੍ਰਮਾਣਤ ਹਨ।
ਏਜੰਸੀ ਤੋਂ ਖਰੀਦਣ ਤੋਂ ਇਲਾਵਾ, ਤੁਸੀਂ ਦੁਬਾਰਾ ਸਿਲੰਡਰ ਭਰਵਾਉਣ ਲਈ ਵੀ ਘਰ ਬੈਠੇ ਹੀ ਬੇਨਤੀ ਕਰ ਸਕਦੇ ਹੋ। ਬੁੱਕ ਕਰਨ ਦਾ ਤਰੀਕਾ ਵੀ ਬਹੁਤ ਸੌਖਾ ਹੈ। ਇਸ ਦੇ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਭਾਵ, ਘਰ ਬੈਠੇ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਇੰਡੇਨ ਨੇ ਇਸ ਦੇ ਲਈ ਇਕ ਵਿਸ਼ੇਸ਼ ਨੰਬਰ ਜਾਰੀ ਕੀਤਾ ਹੈ ਜੋ 8454955555 ਹੈ। ਤੁਸੀਂ ਇਸ ਨੰਬਰ ‘ਤੇ ਮਿਸਡ ਕਾਲ ਦੇ ਨਾਲ ਦੇਸ਼ ਦੇ ਕਿਸੇ ਵੀ ਕੋਨੇ ਤੋਂ ਇੱਕ ਛੋਟਾ ਸਿਲੰਡਰ ਬੁੱਕ ਕਰ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਵਟਸਐਪ ਦੇ ਜ਼ਰੀਏ ਵੀ ਸਿਲੰਡਰ ਬੁੱਕ ਕਰ ਸਕਦੇ ਹੋ।

Google search engine

LEAVE A REPLY

Please enter your comment!
Please enter your name here