ਅੱਤਵਾਦੀਆਂ ਨੂੰ ਰੋਕਣ ਲਈ ਚਲਾਈ ਮੁਹਿੰਮ ਦੌਰਾਨ ਪੰਜਾਬ ਦਾ ਪੁੱਤਰ ਹੋਇਆ ਸ਼ਹੀਦ

0
17

ਪੁੰਛ : ਪੀਰ ਪੰਜਾਲ ਦੇ ਪਹਾੜਾਂ ਨੇੜੇ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਸ਼ੁੱਕਰਵਾਰ ਦੁਪਹਿਰ ਫ਼ੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਫ਼ੌਜੀ ਜਵਾਨ ਲਵਪ੍ਰੀਤ ਸਿੰਘ ਸਭ ਤੋਂ ਅੱਗੇ ਗਾਈਡ ਦੇ ਤੌਰ ‘ਤੇ ਚੱਲ ਰਹੇ ਸਨ। ਅਚਾਨਕ ਲਵਪ੍ਰੀਤ ਦਾ ਪੈਰ ਤਿਲਕ ਗਿਆ ਅਤੇ ਉਹ 40 ਫੁੱਟ ਡੂੰਘੀ ਖੱਡ ‘ਚ ਜਾ ਡਿਗੇ ਅਤੇ ਸ਼ਹੀਦ ਹੋ ਗਏ। ਦੱਸ ਦਈਏ ਕਿ ਜਵਾਨ ਦੀ ਉਮਰ ਮਹਿਜ 23 ਸਾਲ ਸੀ ਅਤੇ ਉਹ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਫ਼ੌਜ ਦੇ ਜਵਾਨਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਲਵਪ੍ਰੀਤ ਦੀ ਮ੍ਰਿਤਕ ਦੇਹ ਨੂੰ ਖੱਡ ‘ਚੋਂ ਕੱਢਿਆ ਅਤੇ ਉਨ੍ਹਾਂ ਦੀ ਯੂਨਿਟ ‘ਚ ਲਿਆਂਦਾ ਗਿਆ।

Google search engine

LEAVE A REPLY

Please enter your comment!
Please enter your name here