Home Punjabi News ਅੱਜ ਫਿਰ ਭੂਚਾਲ ਦੇ ਲੱਗੇ ਤੇਜ਼ ਝਟਕੇ

ਅੱਜ ਫਿਰ ਭੂਚਾਲ ਦੇ ਲੱਗੇ ਤੇਜ਼ ਝਟਕੇ

0
25

ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਬੁੱਧਵਾਰ ਨੂੰ ਆਏ ਭੂਚਾਲ ਮਗਰੋਂ ਅੱਜ ਯਾਨੀ ਕਿ ਵੀਰਵਾਰ ਨੂੰ ਵੀ ਭੂਚਾਲ ਆਇਆ ਹੈ।ਇਨ੍ਹਾਂ ਝਟਕਿਆਂ ਨਾਲ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.8 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਸਵੇਰੇ 7.42 ਵਜੇ ਆਇਆ। ਇਸ ਦਾ ਕੇਂਦਰ 15 ਕਿਲੋਮੀਟਰ ਦੀ ਡੂੰਘਾਈ ‘ਤੇ ਬੀਕਾਨੇਰ ਦੇ ਉੱਤਰ-ਪੱਛਮ ਵਿੱਚ 413 ਕਿਲੋਮੀਟਰ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਬੀਕਾਨੇਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.3 ਨਾਪੀ ਗਈ। ਭੁਚਾਲ ਦਾ ਅਸਲ ਕਾਰਨ ਟੈਕਟੋਨੀਕਲ ਪਲੇਟਾਂ ਵਿੱਚ ਤੇਜ਼ ਹਲਚਲ ਹੈ। ਇਸ ਤੋਂ ਇਲਾਵਾ ਭੂਚਾਲ ਮੌਸਮੀ ਪ੍ਰਭਾਵਾਂ ਤੇ ਜਵਾਲਾਮੁਖੀ ਫਟਣ, ਖਾਣਾਂ ਦੀ ਜਾਂਚ ਤੇ ਪਰਮਾਣੂ ਪਰੀਖਣ ਕਾਰਨ ਵੀ ਹੁੰਦੇ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਨਾਪੀ ਜਾਂਦੀ ਹੈ। ਇਸ ਪੈਮਾਨੇ ‘ਤੇ 2.0 ਜਾਂ 3.0 ਮਾਪ ਦਾ ਭੂਚਾਲ ਹਲਕਾ ਮੰਨਿਆ ਜਾਂਦਾ ਹੈ, ਜਦੋਂਕਿ 6 ਦੀ ਤੀਬਰਤਾ ਦਾ ਮਤਲਬ ਇੱਕ ਜ਼ੋਰਦਾਰ ਭੁਚਾਲ ਹੁੰਦਾ ਹੈ।

NO COMMENTS

LEAVE A REPLY

Please enter your comment!
Please enter your name here