ਅੱਜ ਪੈਟਰੋਲ 35 ਪੈਸੇ ਅਤੇ ਡੀਜ਼ਲ 26 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ

0
33

ਨਵੀਂ ਦਿੱਲੀ : ਤੇਲ ਕੰਪਨੀਆਂ ਵਲੋਂ ਅੱਜ ਇਕ ਵਾਰ ਫਿਰ ਤੋਂ ਕੀਤੇ ਗਏ ਵਾਧੇ ਕਾਰਨ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਰਾਜਧਾਨੀ ਦਿੱਲੀ ਵਿਚ ਪੈਟਰੋਲ 35 ਪੈਸੇ ਅਤੇ ਡੀਜ਼ਲ 26 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਇਸ ਤੋਂ ਇਲਾਵਾ ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ-ਕਸ਼ਮੀਰ, ਉੜੀਸਾ, ਤਾਮਿਲਨਾਡੂ, ਕੇਰਲ, ਬਿਹਾਰ, ਪੰਜਾਬ, ਲੱਦਾਖ ਅਤੇ ਸਿੱਕਮ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਰਾਜਸਥਾਨ, ਉੜੀਸਾ, ਮੱਧ ਪ੍ਰਦੇਸ਼ ਵਰਗੇ ਕੁਝ ਰਾਜਾਂ ਵਿਚ ਡੀਜ਼ਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਹੁਣ ਬੰਗਲੁਰੂ ਵਿੱਚ ਪੈਟਰੋਲ ਅੱਜ 104.29 ਰੁਪਏ ਅਤੇ ਡੀਜ਼ਲ 95.26 ਰੁਪਏ ਪ੍ਰਤੀ ਲੀਟਰ ਹੈ, ਚੰਡੀਗੜ੍ਹ ਵਿੱਚ ਪੈਟਰੋਲ 97.04 ਰੁਪਏ ਅਤੇ ਡੀਜ਼ਲ 89.51 ਰੁਪਏ ਪ੍ਰਤੀ ਲੀਟਰ, ਲਖਨਊ ਵਿਚ ਪੈਟਰੋਲ ਅੱਜ 98.01 ਰੁਪਏ ਅਤੇ ਡੀਜ਼ਲ 90.27 ਰੁਪਏ ਪ੍ਰਤੀ ਲੀਟਰ, ਰਾਂਚੀ ਵਿੱਚ ਅੱਜ ਪੈਟਰੋਲ 95.96 ਰੁਪਏ ਅਤੇ ਡੀਜ਼ਲ 94.84 ਰੁਪਏ ਪ੍ਰਤੀ ਲੀਟਰ, ਪਟਨਾ ਵਿੱਚ ਪੈਟਰੋਲ ਅੱਜ 103.18 ਰੁਪਏ ਅਤੇ ਡੀਜ਼ਲ 95.46 ਰੁਪਏ ਪ੍ਰਤੀ ਲੀਟਰ ਅਤੇ ਭੋਪਾਲ ਵਿੱਚ ਅੱਜ ਪੈਟਰੋਲ 109.24 ਰੁਪਏ ਅਤੇ ਡੀਜ਼ਲ 98.67 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Google search engine

LEAVE A REPLY

Please enter your comment!
Please enter your name here