ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਬਣੀ ਮਿਤਾਲੀ ਰਾਜ

0
91

ਇੰਗਲੈਂਡ : ਪਿਛਲੇ ਦਿਨਾਂ ਤੋਂ ਇੰਗਲੈਂਡ ਵਿਰੁਧ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। 75 ਦੌੜਾਂ ਦੀ ਨਾਬਾਦ ਪਾਰੀ ਖੇਡਣ ਵਾਲੀ ਮਿਤਾਲੀ ਰਾਜ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਬਣ ਗਈ ਹੈ ।ਜ਼ਿਕਰਯੋਗ ਹੈ ਕਿ ਮਿਤਾਲੀ ਰਾਜ ਨੇ ਪਹਿਲੇ ਵਨਡੇ ਵਿੱਚ 72 ਦੌੜਾਂ ਬਣਾਈਆਂ । ਦੂਜੇ ਵਨਡੇ ਮੈਚ ਵਿੱਚ ਮਿਤਾਲੀ ਰਾਜ 59 ਦੌੜਾਂ ਦੀ ਪਾਰੀ ਖੇਡਣ ਵਿੱਚ ਕਾਮਯਾਬ ਰਹੀ, ਜਦਕਿ ਤੀਜੇ ਵਨਡੇ ਵਿੱਚ ਨਾਬਾਦ 75 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਕਲੀਨ ਸਵੀਪ ਤੋਂ ਬਚਾਅ ਲਿਆ ।ਦੱਸ ਦੇਈਏ ਕਿ 16 ਸਾਲ ਦੀ ਉਮਰ ਵਿੱਚ ਡੈਬਿਊ ਕਰਨ ਵਾਲੀ ਮਿਤਾਲੀ ਰਾਜ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ 22 ਸਾਲ ਪੂਰੇ ਕੀਤੇ ਹਨ । ਸਚਿਨ ਤੇਂਦੁਲਕਰ ਤੋਂ ਇਲਾਵਾ ਉਹ 22 ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਦੂਜੀ ਖਿਡਾਰੀ ਹੈ। ਮਿਤਾਲੀ ਰਾਜ ਇਸ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਅਤੇ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੀ ਖਿਡਾਰੀ ਰਹੀ। ਇੰਨਾ ਹੀ ਨਹੀਂ, ਮਿਤਾਲੀ ਰਾਜ ਨੇ ਲਗਾਤਾਰ ਤੀਸਰਾ ਅਰਧ ਸੈਂਕੜਾ ਲਗਾਉਂਦੇ ਹੋਏ ਭਾਰਤ ਨੂੰ ਚਾਰ ਵਿਕਟਾਂ ਨਾਲ ਜਿੱਤ ਵੀ ਦਿਵਾਈ। ਦਰਅਸਲ, 38 ਸਾਲਾਂ ਦੀ ਮਿਤਾਲੀ ਆਪਣੀ ਇਸ ਪਾਰੀ ਦੌਰਾਨ 11 ਦੌੜਾਂ ਬਣਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ । ਦੱਸਣਯੋਗ ਹੈ ਕਿ ਮਿਤਾਲੀ ਨੇ ਇੰਗਲੈਂਡ ਦੀ ਚਾਰਲੋਟ ਐਡਵਰਡਸ ਨੂੰ ਪਿੱਛੇ ਛੱਡ ਦਿੱਤਾ, ਜਿਸ ਦੇ ਨਾਂ 10273 ਦੌੜਾਂ ਹਨ। ਮਿਤਾਲੀ ਰਾਜ ਹੁਣ ਮਹਿਲਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਇਸ ਸੂਚੀ ਵਿੱਚ ਨਿਊਜ਼ੀਲੈਂਡ ਦੇ ਸੂਜ਼ੀ ਬੈਟਸ 7849 ਦੌੜਾਂ ਨਾਲ ਤੀਜੇ ਸਥਾਨ ‘ਤੇ ਹਨ । ਇੰਗਲੈਂਡ ਖਿਲਾਫ਼ ਖੇਡੀ ਗਈ ਵਨਡੇ ਸੀਰੀਜ਼ ਵਿੱਚ ਮਿਤਾਲੀ ਰਾਜ ਨੇ ਬਹੁਤ ਸ਼ਾਨਦਾਰ ਬੱਲੇਬਾਜ਼ੀ ਕੀਤੀ । ਤਿੰਨਾਂ ਮੁਕਾਬਲਿਆਂ ਵਿੱਚ ਮਿਤਾਲੀ ਅਰਧ ਸੈਂਕੜੇ ਲਗਾਏ ਹਨ।

Google search engine

LEAVE A REPLY

Please enter your comment!
Please enter your name here