ਅਫ਼ਗਾਨਿਸਤਾਨ : ਅਮਰੀਕੀ ਫ਼ੌਜ ਦੇ ਜਾਣ ਮਗਰੋਂ ਤਾਲੀਬਾਨਾਂ ਨੇ ਮੁੜ ਕੀਤੇ ਕਬਜ਼ੇ, ਜਾਰੀ ਕੀਤੇ ਆਪਣੇ ਹੁਕਮ

0
59

ਕਾਬੁਲ : ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੇ ਹਟਦਿਆਂ ਹੀ ਤਾਲੀਬਾਨੀਆਂ ਨੇ ਅਪਣੇ ਹੁਕਮ ਚਾੜ੍ਹਣੇ ਸ਼ੁਰੂ ਕਰ ਦਿਤੇ ਹਨ। ਤਾਲਿਬਾਨ ਨੇ ਪੂਰਬੀ-ਉਤਰੀ ਸੂਬੇ ਤਖਰ ਸਮੇਤ ਆਪਣੇ ਕਬਜ਼ੇ ਵਾਲੇ ਜ਼ਿਲ੍ਹਿਆਂ ਵਿਚ ਹੁਕਮ ਜਾਰੀ ਕੀਤਾ ਹੈ ਕਿ ਬੀਬੀਆਂ ਇਕੱਲੀਆਂ ਘਰੋਂ ਬਾਹਰ ਨਾ ਨਿਕਲਣ ਅਤੇ ਮਰਦਾਂ ਨੂੰ ਜ਼ਰੂਰੀ ਰੂਪ ਨਾਲ ਦਾੜ੍ਹੀ ਰੱਖਣੀ ਹੋਵੇਗੀ। ਇਕ ਅਖ਼ਬਾਰ ਨੇ ਸਮਾਜਕ ਕਾਰਜਕਰਤਾ ਮੇਰਾਜੁਦੀਨ ਸ਼ਰੀਫ ਦੇ ਹਵਾਲੇ ਤੋਂ ਇਹ ਰਿਪੋਰਟ ਦਿਤੀ ਹੈ।
ਸ਼ਰੀਫ ਨੇ ਦਸਿਆ ਕਿ ਤਾਲਿਬਾਨ ਨੇ ਕੁੜੀਆਂ ਲਈ ਦਾਜ ਦੇਣ ’ਤੇ ਵੀ ਨਵੇਂ ਨਿਯਮ ਬਣਾਏ ਹਨ। ਸਕੂਲ, ਕਲੀਨਿਕ ਆਦਿ ਬੰਦ ਹੋ ਗਏ ਹਨ। ਜ਼ਰੂਰੀ ਵਸਤੂਆਂ ਦੇ ਭਾਅ ਵੱਧਣ ਲੱਗੇ ਹਨ। ਤਾਲਿਬਾਨ ਨੇ ਦੇਸ਼ ਦੇ 419 ਵਿਚੋਂ 140 ਤੋਂ ਜ਼ਿਆਦਾ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ। ਤਖਰ ਦੇ ਗਵਰਨਰ ਅਬਦੁੱਲਾ ਕਾਰਲੁਕ ਨੇ ਕਿਹਾ ਕਿ ਤਾਲਿਬਾਨ ਨੇ ਅਪਣੇ ਕਬਜ਼ੇ ਵਾਲੇ ਇਲਾਕਿਆਂ ਵਿਚ ਸਰਕਾਰੀ ਇਮਾਰਤਾਂ ਨਸ਼ਟ ਕਰ ਦਿਤੀਆਂ ਹਨ। ਤਾਲਿਬਾਨ ਹੁਣ 170 ਹੋਰ ਜ਼ਿਲ੍ਹਿਆਂ ਨੂੰ ਕਬਜ਼ੇ ਵਿਚ ਲੈਣ ਲਈ ਲੜ ਰਿਹਾ ਹੈ। ਕਬੀਬ 50 ਹਜ਼ਾਰ ਤੋਂ ਜ਼ਿਆਦਾ ਅਫਗਾਨ ਨਾਗਰਿਕ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ। ਉਥੇ ਹੀ ਸੁਰੱਖਿਆ ਫੋਰਸਾਂ ਅਤੇ ਤਾਲਿਬਾਨ ਵਿਚਾਲੇ ਕਈ ਸੂਬਿਆਂ ਵਿਚ ਲੜਾਈ ਛਿੜੀ ਹੋਈ ਹੈ। ਫ਼ੌਜ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਨਾਂਗਰਹਾਰ, ਕੰਧਾਰ, ਹੇਰਾਤ, ਗੋਰ, ਫਰਾਹ, ਸਮਾਂਗਨ, ਹੇਲਮੰਦ, ਬਦਖ਼ਸ਼ਾਂ ਅਤੇ ਕਾਬੁਲ ਸੂਬਿਆਂ ਵਿਚ 143 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ।

Google search engine

LEAVE A REPLY

Please enter your comment!
Please enter your name here