ਅਵਨੀ ਲੇਖਰਾ ਨੇ ਇੱਕ ਹੋਰ ਤਮਗਾ ਕੀਤਾ ਨਾਮ

0
15

ਟੋਕੀਓ : ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ (ਐਸਐਚ 1) ਈਵੈਂਟ ਵਿਚ ਭਾਰਤ ਦੀ ਅਵਨੀ ਲੇਖਰਾ ਨੇ ਅੱਜ ਕਾਂਸੀ ਦਾ ਤਮਗਾ ਜਿੱਤਿਆ। ਦੱਸ ਦਈਏ ਕਿ ਇਹ ਅਵਨੀ ਲੇਖਰਾ ਵਲੋਂ ਟੋਕੀਓ ਪੈਰਾਲੰਪਿਕ ਵਿਚ ਦੂਜਾ ਤਮਗਾ ਜਿੱਤਿਆ ਗਿਆ ਹੈ। ਅਵਨੀ, ਜੋ ਕਿ ਮਹਿਲਾ 10 ਮੀਟਰ ਏਅਰ ਰਾਈਫਲ ਸਟੈਂਡਿੰਗ (ਐਸਐਚ 1) ਈਵੈਂਟ ਵਿਚ ਮੰਚ ਦੇ ਸਿਖਰ ‘ਤੇ ਰਹਿ ਕੇ ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ, ਨੇ ਸ਼ੁੱਕਰਵਾਰ ਯਾਨੀ ਅੱਜ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿਚ ਤੀਜੇ ਸਥਾਨ ਦੇ ਨਾਲ ਹੋਰ ਇਤਿਹਾਸ ਰਚ ਦਿੱਤਾ। ਅਵਨੀ ਲੇਖਰਾ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 50 ਮੀਟਰ ਏਅਰ ਰਾਇਫਲ ਈਵੈਂਟ ‘ਚ ਬ੍ਰੌਂਜ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਹੁਣ ਟੋਕਿਓ ਪੈਰਾਲੰਪਿਕ ‘ਚ ਭਾਰਤ ਦੇ ਸੋਨ ਤਗਮਿਆਂ ਦੀ ਸੰਖਿਆ 12 ਹੋ ਗਈ ਹੈ।

Google search engine

LEAVE A REPLY

Please enter your comment!
Please enter your name here