Sunday, October 17, 2021
Google search engine
HomeLATEST UPDATEਅਮਰੀਕਾ ਵਿੱਚ ਤੂਫ਼ਾਨ ਨਿਕੋਲਸ ਦਾ ਕਹਿਰ

ਅਮਰੀਕਾ ਵਿੱਚ ਤੂਫ਼ਾਨ ਨਿਕੋਲਸ ਦਾ ਕਹਿਰ

ਹਿਊਸਟਨ: ਅਮਰੀਕਾ ਵਿੱਚ ਨਿਕੋਲਸ ਤੂਫ਼ਾਨ ਨੇ ਟੈਕਸਸ ਅਤੇ ਲੁਸਿਆਨਾ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ। ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ ਨਿਕੋਲਸ ਤੂਫ਼ਾਨ ਨੇ ਮਾਟਾਗਾਰਡਾ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ 1 ਵਜੇ ਦਸਤਕ ਦਿੱਤੀ। ਤੂਫ਼ਾਨ ਕਾਰਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਕੌਮੀ ਮੌਸਮ ਵਿਭਾਗ ਨੇ ਭਾਰੀ ਮਾਲੀ ਨੁਕਸਾਨ ਹੋਣ ਤੋਂ ਇਲਾਵਾ ਭਾਰੀ ਜਾਨੀ ਨੁਕਸਾਨ ਹੋਣ ਦੀ ਵੀ ਭਵਿੱਖਬਾਣੀ ਕੀਤੀ ਹੈ। ਟੈਕਸਸ ਵਿੱਚ ਤੂਫ਼ਾਨ ਦੇ ਦਸਤਕ ਦੇਣ ਤੋਂ ਇੱਕ ਦਿਨ ਬਾਅਦ ਇਹ ਲੁਸਿਆਨਾ ਪਹੁੰਚ ਜਾਵੇਗਾ। ਇਸ ਨੂੰ ਮੱਦੇਨਜ਼ਰ ਰੱਖਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਲੁਸਿਆਨਾ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ। ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਨਾਗਰਿਕਾਂ ਤੱਕ ਸਾਰੇ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਹੈ। ਟੈਕਸਸ ਵਿੱਚ ਗਵਰਨਰ ਗ੍ਰੇਗ ਐਬਾਟ ਨੇ ਦੱਸਿਆ ਕਿ ਤੂਫ਼ਾਨ ਦਾ ਅਸਰ ਕਈ ਦਿਨ ਤੱਕ ਰਹੇਗਾ। ਹੜ੍ਹ ਨਾਲ ਨਜਿੱਠਣ ਲਈ ਹੈਲੀਕਾਪਟਰ ਅਤੇ ਮੋਟਰਬੋਟ ਤੈਨਾਤ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ਦੇ ਹਫ਼ਤਿਆਂ ਵਿੱਚ ਇਸ ਖੇਤਰ ’ਚ ਇਹ ਦੂਜਾ ਤੂਫ਼ਾਨ ਹੈ। ਇਸ ਤੋਂ ਪਹਿਲਾਂ ਇੱਥੇ ਈਡਾ ਤੂਫ਼ਾਨ ਨੇ ਕਹਿਰ ਮਚਾਇਆ ਸੀ, ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments