ਅਮਰੀਕਾ ਨੇ ਅਫਗਾਨਿਸਤਾਨ ਫਸੇ ਨਾਗਰਿਕਾਂ ਨੂੰ ਤੁਰੰਤ ਖੇਤਰ ਛੱਡਣ ਲਈ ਕਿਹਾ

0
9

ਕਾਬੁਲ : ਅਮਰੀਕਾ ਨੇ ਅਫਗਾਨਿਸਤਾਨ ਦੇ ਕਾਬੁਲ ਏਅਰਪੋਰਟ ਖੇਤਰ ਵਿੱਚ ਮੌਜੂਦ ਆਪਣੇ ਸਾਰੇ ਨਾਗਰਿਕਾਂ ਨੂੰ ਤੁਰੰਤ ਖੇਤਰ ਛੱਡਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਅਮਰੀਕਾ ਨੂੰ ਇਸ ਬਾਬਤ ਖੁਫੀਆ ਜਾਣਕਾਰੀ ਮਿਲੀ ਸੀ ਜਿਸ ਮਗਰੋਂ ਓਹਨੇ ਆਪਣੇ ਨਾਗਰਿਕਾਂ ਨੂੰ ਇਹ ਬੇਨਤੀ ਕੀਤੀ ਹੈ। ਉਨ੍ਹਾਂ ਐਤਵਾਰ ਸਵੇਰੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਇਸ ਸਮੇਂ ਹਵਾਈ ਅੱਡੇ ਅਤੇ ਇਸ ਦੇ ਸਾਰੇ ਗੇਟਾਂ ‘ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਦੱਖਣ (ਏਅਰਪੋਰਟ ਸਰਕਲ) ਗੇਟ ਅਤੇ ਹਵਾਈ ਅੱਡੇ ਦੇ ਉੱਤਰ-ਪੱਛਮ ਵਾਲੇ ਪਾਸੇ, ਪੰਜਸ਼ੀਰ ਪੈਟਰੋਲ ਸਟੇਸ਼ਨ ਦੇ ਨੇੜੇ ਦਾ ਜ਼ਿਕਰ ਕੀਤਾ ਗਿਆ ਹੈ। ਕਾਬੁਲ ਵਿੱਚ ਅਮਰੀਕੀ ਦੂਤਘਰ ਨੇ ਇੱਕ ਸੁਰੱਖਿਆ ਚਿਤਾਵਨੀ ਵਿੱਚ ਕਿਹਾ ਹੈ ਕਿ ‘ਸਾਰੇ ਅਮਰੀਕੀ ਨਾਗਰਿਕਾਂ ਨੂੰ ਇੱਕ ਖਾਸ ਅਤੇ ਭਰੋਸੇਯੋਗ ਧਮਕੀ ਦੇ ਕਾਰਨ ਤੁਰੰਤ ਏਅਰਪੋਰਟ ਖੇਤਰ ਛੱਡ ਦੇਣਾ ਚਾਹੀਦਾ ਹੈ।’ ਵੀਰਵਾਰ ਨੂੰ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਬੰਬ ਧਮਾਕੇ’ ਚ ਘੱਟੋ -ਘੱਟ 169 ਅਫਗਾਨ ਨਾਗਰਿਕ ਅਤੇ 13 ਅਮਰੀਕੀ ਫੌਜੀ ਮਾਰੇ ਗਏ।

Google search engine

LEAVE A REPLY

Please enter your comment!
Please enter your name here