ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਸਬੰਧੀ ਰਾਸ਼ਟਰਪਤੀ ਬਾਇਡਨ ਦਾ ਆਇਆ ਬਿਆਨ

0
22

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਦੇਰ ਰਾਤ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਫੌਜਾਂ ਦੀ ਵਾਪਸੀ ਦੇ ਮੁੱਦੇ’ ਤੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣ ਵਾਲੇ। ਅਮਰੀਕਾ ਨੇ ਆਪਣੇ ਸਰੋਤਾਂ ਅਤੇ ਸੈਨਿਕਾਂ ਨਾਲ ਅਫਗਾਨਿਸਤਾਨ ਦੀ ਬਹੁਤ ਮਦਦ ਕੀਤੀ ਹੈ । ਹੁਣ ਇਹ ਅਫਗਾਨਿਸਤਾਨ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਉਹ ਆਪਣਾ ਭਵਿੱਖ ਕਿਵੇਂ ਦਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਆ ਕੇ ਲੜਾਈ ਲੜਨੀ ਹੋਵੇਗੀ ।
ਬਾਇਡਨ ਨੇ ਕਿਹਾ ਕਿ ਅਫਗਾਨ ਨੇਤਾ ਆਪਣੇ ਲੋਕਾਂ ਦੀ ਬਿਹਤਰੀ ਲਈ ਇਕੱਠੇ ਹੋਣ ਵਿੱਚ ਅਸਫਲ ਰਹੇ ਹਨ। ਉਹ ਆਪਣੇ ਭਵਿੱਖ ਲਈ ਖੜ੍ਹੇ ਨਹੀਂ ਹੋ ਸਕੇ, ਜਦੋਂ ਕਿ ਇਸਦੀ ਸਭ ਤੋਂ ਵੱਧ ਜ਼ਰੂਰਤ ਸੀ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਬਾਰੇ ਕੋਈ ਪਛਤਾਵਾ ਨਹੀਂ ਹੈ ਕਿ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਜੰਗ ਖ਼ਤਮ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਫਿਲਹਾਲ ਜੋ ਕੁੱਝ ਵੀ ਅਫਗਾਨਿਸਤਾਨ ਵਿੱਚ ਹੋ ਰਿਹਾ ਹੈ ਉਹ ਬਹੁਤ ਦੁਖੀ ਕਰਨ ਵਾਲਾ ਹੈ । ਮੈਂ ਇਸ ਹਾਲਤ ਵਿੱਚ ਅਫਗਾਨਿਸਤਾਨ ਦੇ ਨਾਲ ਖੜਾ ਹਾਂ। ਜਦੋਂ ਤੱਕ ਉੱਥੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢ ਨਹੀਂ ਲਿਆ ਜਾਂਦਾ ਤਦ ਤਕ ਅਮਰੀਕਾ ਪੂਰੀ ਤਰ੍ਹਾਂ ਸਰਗਰਮ ਰਹੇਗਾ।

Google search engine

LEAVE A REPLY

Please enter your comment!
Please enter your name here