spot_img
HomeENTERTAINMENTਅਦਾਕਾਰ ਵਿਦਯੁਤ ਜਾਮਵਾਲ ਨੇ ਫੈਸ਼ਨ ਡਿਜ਼ਾਈਨਰ ਨੰਦਿਤਾ ਮੇਹਤਾਨੀ ਨਾਲ ਕਰਵਾਈ ਮੰਗਣੀ

ਅਦਾਕਾਰ ਵਿਦਯੁਤ ਜਾਮਵਾਲ ਨੇ ਫੈਸ਼ਨ ਡਿਜ਼ਾਈਨਰ ਨੰਦਿਤਾ ਮੇਹਤਾਨੀ ਨਾਲ ਕਰਵਾਈ ਮੰਗਣੀ

ਮੁੰਬਈ : ਬਾਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਅਤੇ ਫੈਸ਼ਨ ਡਿਜ਼ਾਈਨਰ ਨੰਦਿਤਾ ਮੇਹਤਾਨੀ ਨੇ ਮੰਗਣੀ ਕਰ ਲਈ ਹੈ। ਹਾਲਾਂਕਿ, ਸੂਤਰਾਂ ਮੁਤਾਬਕ ਦੋਵਾਂ ਨੇ ਬੀਤੀ ਇਕ ਸਤੰਬਰ ਨੂੰ ਹੀ ਮੰਗਣੀ ਕਰ ਲਈ ਸੀ, ਪਰ ਹੁਣ ਇਸ ਦਾ ਐਲਾਨ ਕੀਤਾ ਹੈ। ਵਿਦਯੁਤ ਅਤੇ ਨੰਦਿਤਾ ਅਕਸਰ ਇੱਕ ਦੂਜੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਪਰ ਹਾਲ ਹੀ ਵਿੱਚ ਦੋਵਾਂ ਨੂੰ ਪਹਿਲੀ ਵਾਰ ਏਅਰਪੋਰਟ ਉੱਤੇ ਇਕੱਠੇ ਦੇਖਿਆ ਗਿਆ। ਵਿਦਯੁਤ ਨੇ ਨੰਦਿਤਾ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਉਹ ਕਮਾਂਡੋ ਦੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ ਅਤੇ ਦੂਜੀ ਵਿੱਚ ਉਹ ਤਾਜ ਮਹਿਲ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਨੰਦਿਤਾ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ, ‘ਇਸਨੂੰ ਹੋਰ ਜ਼ਿਆਦਾ ਲਟਕਾਅ ਕੇ ਨਹੀਂ ਰੱਖ ਸਕਦੀ ਸੀ…, ਮੈਂ ਹਾਂ ਕਰ ਦਿੱਤੀ।” ਨੰਦਿਤਾ ਅਤੇ ਵਿਦਯੁਤ ਦੀਆ ਇਨ੍ਹਾ ਤਸਵੀਰਾਂ ‘ਤੇ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਵਧਾਈਆਂ ਦੇ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments