ਅਦਾਕਾਰ ਅਨੁਪਮ ਸ਼ਿਆਮ ਦਾ ਦੇਹਾਂਤ

0
28

ਮੁੰਬਈ: ਫਿਲਮਾਂ ਤੇ ਟੀਵੀ ਦੀ ਦੁਨੀਆ ‘ਚ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਅਨੁਪਮ ਸ਼ਿਆਮ ਓਝਾ ਦਾ ਦੇਹਾਂਤ ਹੋ ਗਿਆ ਹੈ। ਪਿਛਲੇ ਸਾਲ ਮਾਰਚ ਮਹੀਨੇ ‘ਚ ਅਨੁਪਮ ਸ਼ਿਆਮ ਨੂੰ ਕਿਡਨੀ ‘ਚ ਇਨਫੈਕਸ਼ਨ ਦੇ ਚੱਲਦਿਆਂ ਲਾਈਫਲਾਈਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕੁਝ ਦਿਨ ਇਲਾਜ ਤੋਂ ਬਾਅਦ ਉਹ ਘਰ ਪਰਤ ਆਏ ਸਨ। ਇਥੇ ਦਸ ਦਈਏ ਕਿ ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਮੁੰਬਈ ਦੇ ਲਾਈਫਲਾਈਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। 63 ਸਾਲ ਦੇ ਅਨੁਪਮ ਸ਼ਿਆਮ ਲੰਮੇ ਸਮੇਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸਨ। ਹਸਪਤਾਲ ‘ਚ ਮੌਜੂਦ ਅਨੁਪਮ ਸ਼ਿਆਮ ਦੇ ਦੋਸਤ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਅਨੁਪਮ ਦੀ ਮੌਤ ਮਲਟੀਪਲ ਆਰਗੇਨ ਫੇਲਈਅਰ ਕਾਰਨ ਹੋਈ ਹੈ। 2009 ‘ਚ ਸਟਾਰ ਪਲੱਸ ‘ਤੇ ਆਉਣ ਵਾਲੇ ਸੀਰੀਅਲ ਮਨ ਕੀ ਆਵਾਜ਼ ਪ੍ਰਤਿੱਗਿਆ ‘ਚ ਅਨੁਪਮ ਨੇ ਠਾਕੁਰ ਸੱਜਣ ਸਿੰਘ ਦੀ ਨਾਕਾਰਾਤਮਕ ਭੂਮਿਕਾ ਨਿਭਾਕੇ ਖਾਸੀ ਲੋਕਪ੍ਰਿਯਤਾ ਬਟੋਰੀ ਸੀ। ਹਾਲ ਹੀ ‘ਚ ਸੀਰੀਅਲ ਦੇ ਦੂਜੇ ਸੀਜ਼ਨ ਦਾ ਵੀ ਪ੍ਰਸਾਰਣ ਸ਼ਰੂ ਹੋਇਆ ਸੀ। ਜਿਸ ‘ਚ ਇਕ ਵਾਰ ਫਿਰ ਅਨੁਪਮ ਠਾਕੁਰ ਸੱਜਣ ਸਿੰਘ ਦਾ ਰੋਲ ਨਿਭਾਅ ਰਹੇ ਸਨ। ਪ੍ਰਤਿੱਗਿਆ ਤੋਂ ਇਲਾਵਾ ਉਨ੍ਹਾਂ ਨੇ ਹੁਣ ਤਕ ਕਰੀਬ 10 ਸੀਰੀਅਲਾਂ ‘ਚ ਵੱਖ-ਵੱਖ ਭਮਿਕਾ ਨਿਭਾਈ ਸੀ।

Google search engine

LEAVE A REPLY

Please enter your comment!
Please enter your name here