Home LATEST UPDATE ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਹੋਰ ਕਾਂਡ ਆਇਆ ਸਾਹਮਣੇ

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਹੋਰ ਕਾਂਡ ਆਇਆ ਸਾਹਮਣੇ

0
26

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਲਕਾਂ ਹੋਰ ਵਧ ਗਈਆਂ ਹਨ ਜਦੋਂ ਉਨ੍ਹਾਂ ਦੀ ਹੀ ਮੋਬਾਈਲ ਐਪਸ ਵਿਚੋਂ 51 ਅਸ਼ਲੀਲ ਫਿ਼ਲਮਾਂ ਮਿਲੀਆਂ। ਇਥੇ ਦਸਦੇ ਹੋਏ ਅੱਗੇ ਚੱਲੀਏ ਕਿ ਇਨ੍ਹੀਂ ਦਿਨੀਂ ਰਾਜ ਕੁੰਦਰਾ ਜੇਲ੍ਹ ਵਿੱਚ ਹਨ। ਪਿਛਲੇ ਮਹੀਨੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਅਨੁਸਾਰ, ਇਸ ਮਾਮਲੇ ਵਿੱਚ ਸਰਕਾਰੀ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਪੁਲਿਸ ਨੇ 51 ਅਸ਼ਲੀਲ ਫਿਲਮਾਂ ਜ਼ਬਤ ਕੀਤੀਆਂ ਹਨ। ਇਹ ਫਿਲਮਾਂ ਉਨ੍ਹਾਂ ਦੇ ਦੋ ਐਪਸ ਤੋਂ ਬਰਾਮਦ ਕੀਤੀਆਂ ਗਈਆਂ ਹਨ। ਵਕੀਲ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਫਿਲਮਾਂ ਦਾ ਰਾਜ ਕੁੰਦਰਾ ਨਾਲ ਸਿੱਧਾ ਸਬੰਧ ਹੈ। ਅਰੁਣਾ ਪਾਈ ਨੇ ਇਹ ਵੀ ਕਿਹਾ ਕਿ ਰਾਜ ਕੁੰਦਰਾ ਨੇ ਆਪਣੇ ਹੌਟਸ਼ੌਟ ਐਪ ‘ਤੇ ਆਪਣੇ ਜੀਜਾ ਪ੍ਰਦੀਪ ਬਖਸ਼ੀ ਦੇ ਨਾਲ ਇੱਕ ਈਮੇਲ ਸੰਦੇਸ਼ ਦਿੱਤਾ ਸੀ, ਜੋ ਲੰਡਨ ਵਿੱਚ ਇੱਕ ਕੰਪਨੀ ਦਾ ਮਾਲਕ ਹੈ। ਇਸ ਤੋਂ ਇਲਾਵਾ ਅਰੁਣਾ ਪਾਈ ਨੇ ਅਦਾਲਤ ਨੂੰ ਇਹ ਵੀ ਦੱਸਿਆ ਹੈ ਕਿ ਅਸ਼ਲੀਲ ਵੀਡੀਓ ਅਤੇ ਸਮਗਰੀ ਤੋਂ ਇਲਾਵਾ, ਭੁਗਤਾਨ ਦੀ ਰਕਮ ਸਮੇਤ ਹੋਰ ਜਾਣਕਾਰੀ ਵੀ ਪੁਲਿਸ ਨੂੰ ਪ੍ਰਾਪਤ ਹੋਈ ਹੈ। ਹੁਣ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਨੇ ਇਹ ਅਦਾਇਗੀ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here