ਅਣਪਛਾਤਿਆਂ ਨੇ ਕੀਤਾ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦਾ ਕਤਲ

0
45

ਹੈਤੀ : ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦਾ ਆਪਣੀ ਰਿਹਾਇਸ਼ ’ਚ ਹੀ ਕਤਲ ਕਰ ਦਿਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕਾਂ ਦੇ ਸਮੂਹ ਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿਤਾ ਜਿਸ ਦੌਰਾਨ ਜੋਵੇਨੇਲ ਦਾ ਕਤਲ ਕਰ ਦਿਤਾ ਗਿਆ। ਹੁਣ ਦੇਸ਼ ਦੇ ਆਰਜੀ ਪ੍ਰਧਾਨ ਮੰਤਰੀ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਆਰਜੀ ਪ੍ਰਧਾਨ ਮੰਤਰੀ ਕਲਾਡ ਜੋਸੇਫ ਨੇ ਦੱਸਿਆ ਕਿ ਮੋਇਸੇ ਦੀ ਪਤਨੀ ਮਾਰਟਿਨੀ ਮੋਇਸੇ ਹਸਪਤਾਲ ’ਚ ਦਾਖ਼ਲ ਹਨ। ਜੋਸੇਫ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਹੈਤੀ ਦੀ ਕੌਮੀ ਪੁਲਿਸ ਤੇ ਹੋਰ ਅਧਿਕਾਰੀਆਂ ਨੇ ਕੈਰੇਬੀਆਈ ਦੇਸ਼ ’ਚ ਹਾਲਾਤ ’ਤੇ ਕਾਬੂ ਪਾਇਆ ਹੋਇਆ ਹੈ। ਦੱਸਣਯੋਗ ਹੈ ਕਿ ਇਹ ਕਤਲ ਦੇਸ਼ ’ਚ ਵਧ ਰਹੇ ਸਿਆਸੀ ਤੇ ਆਰਥਿਕ ਸਥਿਰਤਾ ਦੇ ਸੰਕਟ ਦੌਰਾਨ ਹੋਇਆ ਹੈ।

Google search engine

LEAVE A REPLY

Please enter your comment!
Please enter your name here