ਅਡਾਣੀ ਗਰੁੱਪ ਦੇ ਚੇਅਰਮੈਨ ਬਣੇ ਏਸ਼ੀਆ ਦੇ ਦੂਜੇ ਅਮੀਰ ਕਾਰੋਬਾਰੀ

0
10

ਮੁੰਬਈ : ਅਡਾਣੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਣੀ ਇੱਕ ਵਾਰ ਫਿਰ ਏਸ਼ੀਆ ਦੇ ਦੂਜੇ ਅਤੇ ਵਿਸ਼ਵ ਦੇ 14ਵੇਂ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਦੱਸ ਦਈਏ ਕੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਵਿੱਚ ਪਹਿਲੇ ਤੇ ਦੁਨੀਆ ‘ਚ 12ਵੇਂ ਨੰਬਰ ਦੇ ਸਭ ਤੋਂ ਅਮੀਰ ਬਿਜ਼ਨਸਮੈਨ ਹਨ। ਇਹ ਜਾਣਕਾਰੀ ਬਲੂਮਬਰਗ ਬਿਲੇਨੀਅਰ ਇੰਡੈਕਸ ਦੀ ਇੱਕ ਰਿਪੋਰਟ ਵਿੱਚ ਸਾਂਝੀ ਕੀਤੀ ਗਈ ਹੈ। ਰਿਪੋਰਟ ਅਨੁਸਾਰ ਅਮੇਜਨ ਦੇ ਜੈਫ਼ ਬੇਜੋਸ ਅਜੇ ਵੀ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹਨ। ਉਨ੍ਹਾਂ ਦੀ ਸੰਪੱਤੀ 200 ਅਰਬ ਡਾਲਰ ਦੇ ਪਾਰ ਹੈ। ਟੇਸਲਾ ਦੇ ਮਾਲਕ ਐਲਨ ਮਸਕ 199 ਅਰਬ ਡਾਲਰ ਨਾਲ ਦੂਜੇ ਨੰਬਰ ‘ਤੇ ਹਨ। ਅਰਬਪਤੀਆਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਦੀ ਜਾਇਦਾਦ 6.55 ਲੱਖ ਕਰੋੜ ਰੁਪਏ ਸੀ। ਗੌਤਮ ਅਡਾਣੀ ਦੀ ਸੰਪੱਤੀ 5.24 ਲੱਖ ਕਰੋੜ ਰੁਪਏ ਸੀ।

Google search engine

LEAVE A REPLY

Please enter your comment!
Please enter your name here