ਅਜਮੇਰ ’ਚ ਵਾਪਰਿਆ ਦਰਦਨਾਕ ਹਾਦਸਾ,4 ਲੋਕ ਜ਼ਿੰਦਾ ਸੜੇ

0
22

ਅਜਮੇਰ : ਰਾਜਸਥਾਨ ਦੇ ਅਜਮੇਰ ’ਚ ਟਰੱਕਾਂ ਦੀ ਆਪਸ ਵਿੱਚ ਟੱਕਰ ਹੋਣ ਮਗਰੋਂ ਲੱਗੀ ਭਿਆਨਕ ਅੱਗ ਵਿੱਚ 4 ਲੋਕ ਜ਼ਿੰਦਾ ਸੜ ਗਏ। ਜਦਕਿ ਇੱਕ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ। ਇਹ ਹਾਦਸਾ ਨੈਸ਼ਨਲ ਹਾਈਵੇਅ-8 ’ਤੇ ਸਵੇਰੇ 6 ਵਜੇ ਵਾਪਰਿਆ। ਪੁਲਿਸ ਮੁਤਾਬਕ ਨੈਸ਼ਨਲ ਹਾਈਵੇਅ-8 ’ਤੇ ਅੱਜ ਸਵੇਰੇ ਟਾਈਲਸ ਪਾਊਡਰ ਨਾਲ ਭਰਿਆ ਟਰੇਲਰ ਜੈਪੁਰ ਤੋਂ ਬਿਆਵਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਇਹ ਟ੍ਰੇਲਰ ਬੇਕਾਬੂ ਹੋ ਗਿਆ ਤੇ ਬਿਆਵਰ ਤੋਂ ਜੈਪੁਰ ਵੱਲ ਜਾ ਰਹੇ ਦੂਜੇ ਟ੍ਰੇਲਰ ਨਾਲ ਟਕਰਾਅ ਗਿਆ। ਦੂਜੇ ਟ੍ਰੇਲਰ ਵਿੱਚ ਮਾਰਬਲ ਦੀਆਂ ਥੱਪੀਆਂ ਲੱਦੀਆਂ ਹੋਈਆਂ ਸਨ। ਜਬਰਦਸਤ ਟੱਕਰ ਹੋਣ ਮਗਰੋਂ ਦੋਵਾਂ ਟਰੱਕਾਂ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਡਰਾਈਵਰਾਂ ਸਣੇ 4 ਲੋਕ ਜ਼ਿੰਦਾ ਸੜ ਗਏ, ਜਦਕਿ ਇੱਕ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ। ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ਾਂ ਨੂੰ ਜਵਾਹਰਲਾਲ ਨਹਿਰੂ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਸੂਚਨਾ ਮਿਲਣ ’ਤੇ ਆਦਰਸ਼ ਨਗਰ ਥਾਣੇ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਫਾਇਰ ਬ੍ਰਿਗੇਡ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ, ਜਿਸ ਨੇ ਮੌਕੇ ’ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ। ਦੋਵਾਂ ਵਾਹਨਾਂ ਦੀ ਟੱਕਰ ਮਗਰੋਂ ਹਾਈਵੇਅ ’ਤੇ ਜਾਮ ਲੱਗ ਗਿਆ। ਜਾਮ ਲਗਭਗ 5-6 ਕਿਲੋਮੀਟਰ ਲੰਬਾ ਲੱਗਾ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Google search engine

LEAVE A REPLY

Please enter your comment!
Please enter your name here