ਅਕਾਲੀ ਆਗੂ ਕਤਲ ਮਾਮਲਾ : ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

0
28

ਮੋਹਾਲੀ: ਬੀਤੇ ਦਿਨ ਜ਼ਿਲ੍ਹੇ ਦੇ ਸੈਕਟਰ -71 ਵਿੱਚ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿੰਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ।
ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦੇ ਲਿਖਿਆ ਹੈ ਕਿ ‘ਸ੍ਰੀ ਅਕਾਲ ਜੀ ਸਹਾਇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੁਣੇ ਕੁੱਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ (ਬੱਕਰੇ) ਦਾ ਕਤਲ ਹੋਇਆ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ, ਇਸ ਨੂੰ ਪਹਿਲਾ ਲੱਕੀ ਵੀਰ ਨੇ ਬਹੁਤ ਸਮਝਾਇਆ ਤੇ ਇਹ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਵਿੱਕੀ ਮਿੱਡੂਖੇੜਾ ਸਾਡੇ ਐਂਟੀ ਗਰੁੱਪ ਲਾਰੇਸ਼ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਤੇ ਇਸ ਨੇ ਗੁਰਲਾਲ ਭਲਵਾਨ ਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ। ਇਹ ਬੰਦਾ ਲਾਰੇਸ਼ ਬਿਸ਼ਨੋਈ ਨੂੰ ਕਲਾਕਾਰਾਂ ਤੇ ਵੱਡੇ ਬਿਜ਼ਨਸਮੈਨਾਂ ਦੇ ਨੰਬਰ ਦਿੰਦਾ ਸੀ ਤੇ ਉਹਨਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦੇ ਸੀ , ਤੇ ਇਸੇ ਤਰ੍ਹਾਂ ਇਹਨਾਂ ਦੇ ਗਰੁੱਪ ਵੱਲੋਂ ਜੋ ਕਤਲ ਹੁੰਦਾ ਸੀ ਓਹਨੂੰ ਬੰਬੀਹਾ ਗਰੁੱਪ ਨਾਲ ਜੋੜ ਦਿੰਦੇ ਸੀ , ਇਸ ਕਰਕੇ ਸਾਨੂੰ ਇਹਨੂੰ ਮਾਰਨਾ ਪਿਆ ਤੇ ਜੇ ਅਸੀਂ ਨਜਾਇਜ਼ ਮਾਰਨ ਲੱਗ ਗਏ ਤਾਂ ਰੋਜ਼ ਉਹਨਾਂ ਦੇ ਪੋਸਟਰ ਲੱਗਣ ਜਿੰਨਾਂ ਨੂੰ ਅਸੀਂ ਮਾਰ ਸਕਦੇ ਆਂ ਪਰ ਅਸੀਂ ਕਿਸੇ ਵੀ ਨਿਰਦੋਸ਼ ਬੰਦੇ ਨੂੰ ਨਹੀਂ ਕੁੱਝ ਕਹਿਣਾ ਤੇ ਕੋਈ ਇਹਨਾਂ ਦਾ ਜਾ ਕਿਸੇ ਦਾ ਵੀ ਦੋਸਤ ਹੋ ਸਕਦਾ ਉਸ ਨੂੰ ਨਹੀਂ ਮਾਰਨਾ ਪਰ ਜੋ ਸਾਡੇ ਖ਼ਿਲਾਫ਼ ਇਹਨਾਂ ਦਾ ਸਾਥ ਦਿਉਗਾ ਉਹਦਾ ਤਾਂ ਫਿਰ ਇਹੀ ਹਾਲ ਹੋਵੇਗਾ।

Google search engine

LEAVE A REPLY

Please enter your comment!
Please enter your name here