WhatsApp Update : ਹੁਣ ਆਪਣੇ ਆਪ ਹੋਣਗੇ ਮੈਸੇਜ ਡਿਲੀਟ

ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆਈ ਹੈ। ਵ੍ਹੱਟਸਐਪ ਜਲਦੀ ਹੀ Dissapearing ਮੈਸੇਜ ਨੂੰ ਰੋਲਆਊਟ ਕਰਨ ਦੀ ਸੋਚ ਰਿਹਾ ਹੈ। ਇਸ ਫੀਚਰ ਦੀ ਲੰਬੋ ਸਮੇਂ ਤੋਂ ਯੂਜ਼ਰ ਨੂੰ ਉਡੀਕ ਸੀ। ਇੱਕ ਰਿਪੋਰਟ ਮੁਤਾਬਕ, Dissapearing ਫੀਚਰ ਦੇ ਨਾਲ ਕੰਪਨੀ ਐਡਵਾਂਸਡ ਸਰਚ ਅਤੇ ਮੋਡ ਵੀ ਆ ਸਕਦੇ ਹਨ।

ਵ੍ਹੱਟਸਐਪ ਦੇ ਨਵੇਂ ਫੀਚਰਸ ਦੀ ਨਿਗਰਾਨੀ ਕਰਨ ਵਾਲੇ WABetaInfo ਨੇ ਵ੍ਹੱਟਸਐਪ ਦੀ ਇੱਕ ਰਿਪੋਰਟ ‘ਚ ਖੁਲਾਸਾ ਕੀਤਾ ਹੈ ਕਿ ਵ੍ਹੱਟਸਐਪ ਨੇ ਆਪਣੇ ਬੀਟਾ ਵਰਜ਼ਨ 2.20.197.10 ਦੇ ਯੂਏਆਈ ਵਿਚ ਕਈ ਬਦਲਾਅ ਕੀਤੇ ਹਨ ਅਤੇ ਨਵੇਂ ਫੀਚਰਸ ਨਾਲ ਇਸ ਨੂੰ ਰੋਲ ਆਊਟ ਕੀਤਾ ਜਾਵੇਗਾ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਡਿਸਅਪੇਅਰਿੰਗ ਮੈਸੇਜ ਫੀਚਰ ਜਾਂ ਐਕਸਪਾਈਰਿੰਗ ਮੈਸੇਜ ਕਿਵੇਂ ਦਾ ਨਜ਼ਰ ਆਏਗਾ ਅਤੇ ਇਸਦੀ ਵਰਤੋਂ ਕਿਵੇਂ ਕੀਤੀ ਜਾਏਗੀ।

ਰਿਪੋਰਟਸ ਮੁਤਾਬਕ, Dissapearing ਮੈਸੇਜ ਨੂੰ ਯੂਜ਼ਰਸ ਚੈਟ ‘ਚ ਆਨ ਤੇ ਆਫ ਕਰ ਸਕਦੇ ਹਨ। ਜਦਕਿ ਗਰੁਪ ‘ਚ ਅਜਿਹਾ ਨਹੀਂ ਹੋਏਗਾ। ਗਰੁੱਪ ‘ਚ ਇਸ ਦੀ ਵਰਤੋਂ ਦਾ ਹੱਕ ਸਿਰਫ ਐਪਮਿਨ ਕੋਲ ਹੀ ਹੋਏਗਾ। ਇਹ ਨੂੰ ਸ਼ੁਰੂ ਕਰਦਿਆਂ ਹੀ ਤੁਹਾਡੀ ਚੈਟ ਚੋਂ ਸੱਤ ਦਿਨ ਪਹਿਲਾਂ ਦੇ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ।

Leave a Reply

Your email address will not be published. Required fields are marked *