ਰੁਪਈਆ ਕੱਢਦਾ ਸਭ ਦੇ ਭੂਤ, ਆਖਰ ਜਿੰਨ, ਚੁੜੇਲਾਂ ਨੇ ਕੀਤਾ ਨਾਸਤਿਕਾਂ ਦਾ ਕੰਮ ਸੂਤ

ਪਿਛਲੀ ਸਦੀ ਦੇ ਸੱਤਰਵੇ ਦਹਾਕੇ ਵਿੱਚ ਚੱਲੀ ਨਾਸਤਿਕਤਾ ਦੀ ਲਹਿਰ ਨੇ ਪੰਜਾਬ ਦੀਆਂ ਲੋਕ ਕਹਾਣੀਆਂ, ਪਰੀ ਕਹਾਣੀਆਂ ਸਣੇ ਸਾਖੀ ਸਾਹਿਤ ਬਾਰੇ ਲੋਕਾਂ ਦੇ ਮਨਾਂ ਵਿੱਚ ਬਹੁਤ ਹੀ ਨਾਂਹਪੱਖੀ ਅਰਥ ਸਿਰਜੇ ਸਨ । ਮਨਮੁੱਖਤਾ ਦੀ ਇਸ ਲਹਿਰ ਨੇ ਤਰਕ ‘ਤੇ ਜੋਰ ਦਿੰਦਿਆਂ ਕਲਪਨਾ, ਮਿਥਿਆ ਤੇ ਪੁਰਾਣੇ ਸਾਹਿਤ ਬਾਰੇ ਲੋਕਾਂ ਵਿੱਚ ਨਫ਼ਰਤ ਪੈਦਾ ਕੀਤੀ ਅਤੇ ਸੋਚਾਂ ਦੇ ਸੋਹਜ ਥਾਵੇਂ ਮਸ਼ੀਨੀ ਤਰਕ ਨੂੰ ਵਡਿਆਇਆ ਗਿਆ ।

ਨਵੀਂ  ਸਿੱਖਿਆ ਦਾ ਸਿਖ਼ਰ ਛੋਹ ਚੁੱਕੇ ਮੁਲਕਾਂ ਵਿੱਚ ਮਨੁੱਖ ਦੀ ਜਾਤ ਨੂੰ ਮਸ਼ੀਨੀ ਬਣਾਉਣ ਪਿੱਛੋਂ ਲੋਕਾਂ ਨੂੰ ਇਹ ਗੱਲ ਸਮਝ ਆਈ ਕਿ ਮਿਥਿਹਾਸ ਤੇ ਇਤਿਹਾਸ ਦੇ ਕਿਰਦਾਰ ਬੋਲਦੇ ਰੂਪਾਂ ਵਿਚ ਪੀੜ੍ਹੀ ਦਰ ਪੀੜ੍ਹੀ  ਤੁਰੇ ਆਉਂਦੇ ਵੱਧ ਅਸਰਦਾਰ, ਰਸੀਲੇ ਤੇ ਪ੍ਰੇਰਨਾਦਾਇਕ ਹਨ । ਨਵੇਂ ਸਾਹਿਤਕਾਰਾਂ ਵਾਂਗ ਉਹ ਕਿਸੇ ਇਨਾਮ, ਵਿਕਰੀ ਜਾਂ ਮਹਾਨ ਬਣਨ ਦੀ  ਇੱਛਾ ਨਾਲ ਨਹੀਂ ਲਿਖੇ ਗਏ । ਪਰੀ ਕਹਾਣੀਆਂ, ਦੰਦ ਕਥਾਵਾਂ ਤੇ ਬਾਤਾਂ ਸਾਡੇ ਸਮਾਜ ਦੀ ਸਾਂਝੀ ਸੋਚ ‘ਚੋਂ ਪੈਦਾ ਹੋਏ ਹਨ । ਸਾਡੇ ਬਾਲਾਂ ਲਈ ਇਹੀ ਸਭ ਤੋਂ ਢੁੱਕਵਾਂ ਸਾਹਿਤ ਹੈ ।

ਚੰਗੀ ਗੱਲ ਇਹ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਆਪਣੇ ਪੁਰਾਣੇ ਸਟੈਡ ਜਿਸ ਵਿਚ ” ਦੇਵ ਪੁਰਸ਼ਾਂ ਨੂੰ ਹਰਾਉਣ” ਦਾ ਕੰਮ ਵਿਢਿਆ ਸੀ ਉਹ ਬਦਲ ਲਿਆ ਹੈ  ਤਰਕ ਭਾਰਤੀ ਵੱਲੋਂ ਛਾਪੀ ਇਹ ਕਿਤਾਬ ਭਾਵੇਂ ਪੰਡਿਤ ਦੱਤ ਦੀ ਲਿਖੀ ਪੁਰਾਤਨ ਕਹਾਣੀ ਹੈ, ਜੋ ਦੰਦ ਕਥਾ ਨਹੀਂ ਪਰ ਭੂਤ ਪ੍ਰੇਤ ਤੇ ਜਿੰਨ ਕਹਾਣੀਆਂ ਨਾਲ ਬੱਚਿਆਂ ਦੀ ਕਾਇਆ ਕਲਪ ਕਰਨ ਦਾ ਗੈਰ-ਤਰਕਸੀਲ ਵਿਚਾਰ ਸਲਾਘਾਯੋਗ ਹੈ । (ਕਿਤਾਬ ਦੇ ਆਖਰੀ ਪੰਨੇ ‘ਤੇ ਦੇਖੋ ) । ਇਸ ਦਾ ਸਵਾਗਤ ਕਰਨਾ ਬਣਦਾ ਹੈ ।

                                                                                                                                              ਸ਼ੁਕਰਾਨੇ ਸਹਿਤ                                                                                                                                                                                     #ਮਹਿਕਮਾ_ਪੰਜਾਬੀ

Leave a Reply

Your email address will not be published. Required fields are marked *