Tiktok ਤੇ Helo ਨੂੰ ਸਰਕਾਰ ਦਾ ਨੋਟਿਸ, 2

0
72

ਨਵੀਂ ਦਿੱਲੀ:ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ਅਤੇ ਹੈਲੋ ਨੂੰ ਨੋਟਿਸ ਭੇਜਿਆ ਹੈ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਨੋਟਿਸ ਦੇ ਨਾਲ ਸਰਕਾਰ ਵਲੋਂ ਇਨ੍ਹਾਂ ਨੂੰ 21 ਸਵਾਲ ਵੀ ਭੇਜੇ ਗਏ ਹਨ। ਨਾਲ ਹੀ ਕਿਹਾ ਗਿਆ ਹੈ ਕਿ ਇਨ੍ਹਾਂ ਸਵਾਲਾਂ ਦਾ ਸਹੀ ਜਵਾਬ ਨਾ ਦੇਣ ਦੀ ਹਾਲਤ ’ਚ ਐਪਸ ’ਤੇ ਬਾਨ ਲਗਾ ਦਿੱਤਾ ਜਾਵੇਗਾ।

ਇਲੈਕਟ੍ਰੋਨਿਕ ਅਤੇ ਤਕਨੀਕੀ ਮੰਤਰਾਲੇ ਵਲੋਂ ਇਹ ਨੋਟਿਸ ਆਰ.ਐੱਸ.ਐੱਸ. ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ (ਐੱਸ.ਜੇ.ਐੱਮ.) ਦੀ ਸ਼ਿਕਾਇਤ ਤੋਂ ਬਾਅਦ ਭੇਜੇ ਗਏ ਹਨ। ਮੰਚ ਵਲੋਂ ਦੋਸ਼ ਲਗਾਏ ਗਏ ਹਨ ਕਿ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਜ਼ ਦਾ ਇਸਤੇਮਾਲ ਦੇਸ਼-ਵਿਰੋਧੀ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ।

ਟਿਕਟਾਕ ਅਤੇ ਹੈਲੋ ਵਲੋਂ ਇਕ ਜਵਾਇੰਟ ਸਟੇਟਮੈਂਟ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਯੋਜਨਾ ਅਗਲੇ ਤਿੰਨ ਸਾਲਾਂ ’ਚ 1 ਬਿਲੀਅਨ ਯੂ.ਐੱਸ. ਡਾਲਰ (ਕਰੀਬ 68 ਅਰਬ ਰੁਪਏ) ਦਾ ਨਿਵੇਸ਼ ਕਰਨ ਦੀ ਹੈ, ਜਿਸ ਦੀ ਮਦਦ ਨਾਲ ਇਕ ਤਕਨੀਕੀ ਢਾਂਚਾ ਤਿਆਰ ਕੀਤਾ ਜਾਵੇਗਾ। ਇਸ ਦੀ ਮਦਦ ਨਾਲ ਪਲੇਟਫਾਰਮ ’ਤੇ ਅਪਲੋਡ ਹੋਣ ਵਾਲੇ ਵੀਡੀਓਜ਼ ਅਤੇ ਲੋਕਲ ਕਮਿਊਨਿਟੀ ਨੂੰ ਮਾਨੀਟਰ ਕੀਤਾ ਜਾਵੇਗਾ।

ਮੰਤਰਾਲੇ ਨੇ ਟਿਕਟਾਕ ਅਤੇ ਹੈਲੋ ਤੋਂ ਉਨ੍ਹਾਂ ਦੋਸ਼ਾਂ ’ਤੇ ਜਵਾਬ ਮੰਗੇ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਪਲੇਟਫਾਰਮ ‘ਦੇਸ਼ ਵਿਰੋਧੀ ਲੋਕਾਂ ਦਾ ਟਿਕਾਣਾ ਬਣ ਗਿਆ ਹੈ।’ ਨਾਲ ਹੀ ਇਸ ’ਤੇ ਵੀ ਜਵਾਬ ਮੰਗੇ ਗਏ ਹਨ ਕਿ ਭਾਰਤੀ ਯੂਜ਼ਰਜ਼ ਦਾ ਡਾਟਾ ‘ਕਿਸੇ ਵੀ ਵਿਦੇਸ਼ੀ ਸਰਕਾਰ, ਥਰਡ ਪਾਰਟੀ ਜਾਂ ਪ੍ਰਾਈਵੇਟ ਕੰਪਨੀ’ ਨੂੰ ਨਹੀਂ ਭੇਜਿਆ ਜਾ ਰਿਹਾ ਅਤੇ ਭਵਿੱਖ ’ਚ ਵੀ ਨਹੀਂ ਭੇਜਿਆ ਜਾਵੇਗਾ।