Redmi Note 7 ਅਤੇ Note 7 Pro ਦੀ 20 ਮਾਰਚ ਨੂੰ ਹੋਵੇਗੀ ਅਗਲੀ ਫਲੈਸ਼ ਸੇਲ

ਮੁੰਬਈ —ਜੇਕਰ ਤੁਸੀਂ ਰੈੱਡਮੀ ਨੋਟ 7 ਅਤੇ ਨੋਟ 7 ਪ੍ਰੋ ਨੂੰ ਪਹਿਲੇ ਹੋਈ ਸੇਲ ‘ਚ ਨਹੀਂ ਖਰੀਦ ਸਕੇ ਤਾਂ ਨਿਰਾਸ਼ ਨਾ ਹੋਵੋ ਕਿਉਂਕਿ ਇਨ੍ਹਾਂ ਦੋਵਾਂ ਹੀ ਸਮਾਰਟਫੋਨਸ ਦੀ ਅਗਲੀ ਫਲੈਸ਼ ਸੇਲ 20 ਮਾਰਚ ਨੂੰ ਇਕ ਵਾਰ ਫਿਰ ਹੋਵੇਗੀ। ਕੰਪਨੀ ਨੇ MD Manu Kumar Jain ਨੇ ਟਵੀਟ ਕਰ ਦੱਸਿਆ ਕਿ ਇਹ ਸਮਾਰਟਫੋਨ ਪਹਿਲੇ ਹੋਈ ਸੇਲ ਦੌਰਾਨ ਚੰਦ ਸੈਕਿੰਡ ‘ਚ ਆਊਟ-ਆਫ ਸਟਾਕ ਹੋ ਗਏ ਸਨ। ਹਾਲਾਂਕਿ Jain ਨੇ ਵਿਕੀਆਂ ਹੋਈਆਂ ਯੂਨੀਟਸ ਦੀ ਗਿਣਤੀ ਦੀ ਜਾਣਕਾਰੀ ਨਹੀਂ ਦਿੱਤੀ ਸੀ।
ਪਿਛਲੇ ਹਫਤੇ ਹੋਈ ਰੈੱਡਮੀ ਨੋਟ 7 ਦੀ ਪਹਿਲੀ ਫਲੈਸ਼ ਸੇਲ ‘ਚ ਕੰਪਨੀ ਨੇ 2 ਲੱਖ ਤੋਂ ਜ਼ਿਆਦਾ ਯੂਨੀਟਸ ਵੇਚੇ ਸਨ। ਹਾਲਾਂਕਿ ਰੈੱਡਮੀ ਨੋਟ 7 ਦੀ ਕੱਲ ਹੋਈ ਦੂਜੀ ਫਲੈਸ਼ ਸੇਲ ਅਤੇ ਰੈੱਡਮੀ ਨੋਟ 7 ਪ੍ਰੋ ਦੀ ਪਹਿਲੀ ਫਲੈਸ਼ ਸੇਲ ਦੇ ਅੰਕੜੇ ਦੇ ਬਾਰੇ ‘ਚ ਕੰਪਨੀ ਨੇ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਹੈ। ਹੁਣ ਰੈੱਡਮੀ ਨੋਟ 7 ਦੀ ਤੀਸਰੀ ਅਤੇ ਨੋਟ 7 ਪ੍ਰੋ ਦੀ ਦੂਜੀ ਫਲੈਸ਼ ਸੇਲ 20 ਮਾਰਚ ਨੂੰ ਹੋਵੇਗੀ। ਗਾਹਕ ਇਨ੍ਹਾਂ ਸਮਾਰਟਫੋਨਸ ਨੂੰ ਫਲਿੱਪਕਾਰਟ ਅਤੇ Mi.com ਤੋਂ ਖਰੀਦ ਸਕਣਗੇ। ਕੰਪਨੀ ਨੇ ਇਹ ਵੀ ਕਿਹਾ ਹੈ ਕਿ 20 ਮਾਰਚ ਨੂੰ ਹੋਣ ਵਾਲੀ ਸੇਲ ‘ਚ ਰੈੱਡਮੀ ਨੋਟ 7 ਪ੍ਰੋ ਕੇਵਲ ਪ੍ਰੀਪੇਡ ਆਪਸ਼ਨ ਨਾਲ ਉਪਲੱਬਧ ਹੋਵੇਗਾ ਅਤੇ ਰੈੱਡਮੀ ਨੋਟ 7 ਸਟੈਂਡਰਡ ਪੇਮੈਂਟ ਆਪਸ਼ਨ ਨਾਲ ਉਪਲੱਬਧ ਹੋਵੇਗਾ।
ਰੈੱਡਮੀ ਨੋਟ 7 ਕੀਮਤ ਅਤੇ ਸਪੈਸੀਫਿਕੇਸ਼ਨਸ
ਭਾਰਤ ‘ਚ ਰੈੱਡਮੀ ਨੋਟ 7 ਨੂੰ ਦੋ ਵੇਰੀਐਂਟਸ ‘ਚ ਲਾਂਚ ਕੀਤਾ ਗਿਆ ਹੈ। 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 9,999 ਰੁਪਏ ਅਤੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਇਸ ‘ਚ 6.3 ਇੰਚ ਫੁਲ ਐੱਚ.ਡੀ.+ਡਿਸਪਲੇਅ ਹੈ। ਇਸ ‘ਚ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਹੈ। ਫੋਨ ‘ਚ Qualcomm Snapdragon 660 AIE octa-core SoC ਨਾਲ ਬੈਕ ‘ਚ ਦੋ ਕੈਮਰੇ ਹਨ। ਰੀਅਰ ‘ਚ 12ਮੈਗਾਪਿਕਸਲ+2ਮੈਗਾਪਿਕਸਲ ਦਾ ਕੈਮਰਾ ਸੈਟਅਪ ਹੈ। ਉੱਥੇ ਰੈੱਡਮੀ ਨੋਟ 7 ਪ੍ਰੋ ‘ਚ Qualcomm Snapdragon 675 SoC ਹੈ। ਫੋਨ ਦੇ ਬੈਕ ‘ਚ ਡਿਊਲ ਰੀਅਰ ਕੈਮਰਾ ਸੈਟਅਪ ਹੈ। ਸਮਾਰਟਫੋਨ ਦੇ ਬੈਕ ‘ਚ 48 ਮੈਗਾਪਿਕਸਲ+5 ਮੈਗਾਪਿਕਸਲ ਦਾ ਸੈਂਸਰ ਹੈ।
ਰੈੱਡਮੀ ਨੋਟ 7 ਪ੍ਰੋ ਕੀਮਤ ਅਤੇ ਫੀਚਰਸ
ਰੈੱਡਮੀ ਨੋਟ 7 ਪ੍ਰੋ ਦੇ ਬੇਸ ਵੇਰੀਐਂਟ ਦੀ ਕੀਮਤ 13,999 ਰੁਪਏ ਜੋ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਆਉਂਦਾ ਹੈ। ਉੱਥੇ ਇਸ ਦਾ ਟਾਪ ਮਾਡਲ 6ਜੀ.ਬੀ. ਰੈਮ+128 ਜੀ.ਬੀ. ਸਟੋਰੇਜ਼ ਨਾਲ ਆਉਂਦਾ ਹੈ ਜਿਸ ਦੀ ਕੀਮਤ 16,999 ਰੁਪਏ ਹੈ। ਇਸ ‘ਚ 6.3 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਫੁਲ ਐੱਚ.ਡੀ.+ਰੈਜੋਲਿਊਸ਼ਨ ਨਾਲ ਦਿੱਤੀ ਗਈ ਹੈ। ਸਮਾਰਟਫੋਨ ‘ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 675 ਐੱਸ.ਓ.ਸੀ. ਅਤੇ ਬਿਹਤਰ ਗੇਮਿੰਗ ਲਈ Adreno 612 GPU ਦਿੱਤਾ ਗਿਆ ਹੈ। ਇਸ ਦੇ ਨਾਲ ਹੀ Redmi Note 7 Pro ‘ਚ 6ਜੀ.ਬੀ. LPDDR4X ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਸਮਾਰਟਫੋਨ ‘ਚ 48 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਸ਼ਾਮਲ ਹੈ। ਸਮਾਰਟਫੋਨ ‘ਚ 13 ਮੈਗਾਪਿਕਸਲ ਦਾ ਫਰੰਟ ਕੈਮਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ‘ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕੁਆਲਕਾਮ ਕਵਿੱਕ ਚਾਰਜ 4 ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਸਮਾਰਟਫੋਨ ‘ਚ ਐਂਡ੍ਰਾਇਡ 9 ਪਾਈ ਬੇਸਡ MIUI 10 ਨਾਲ ਪ੍ਰੀਲੋਡੇਡ ਆਉਂਦਾ ਹੈ।

Leave a Reply

Your email address will not be published. Required fields are marked *