ਰਿਲਾਂਇਸ ਜੀਓ ਮੁਫਤ ਵਿਚ ਦੇ ਰਿਹੈ 8 GB ਡਾਟਾ, ਲੁਟ ਲਓ ਮੌਜਾਂ

0
148

ਨਵੀਂ ਦਿੱਲੀ : ਰਿਲਾਂਇਸ ਜੀਓ ਆਪਣੇ ਗਾਹਕਾਂ ਲਈ ਰੋਜ਼ਾਨਾ ਨਵੇਂ-ਨਵੇਂ ਆਫ਼ਰ ਪੇਸ਼ ਕਰਦਾ ਰਹਿੰਦਾ ਹੈ। ਕੰਪਨੀ ਨੇ ਹੁਣ ਜੀਓ ਸੈਲੀਬਰੇਸ਼ਨ ਪੈਕ ਦਾ ਐਲਾਨ ਕੀਤਾ ਹੈ, ਜਿਸ ਤਹਿਤ ਮੌਜੂਦਾ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਨੂੰ 8 GB ਡਾਟਾ ਮੁਫ਼ਤ ਦਿੱਤਾ ਜਾਵੇਗਾ। ਇਸ ਆਫ਼ਰ ਦਾ ਲਾਭ ਲੈਣ ਦੀ ਆਖ਼ਰੀ ਤਰੀਕ 30 ਅਕਤੂਬਰ ਹੈ। 4 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪਲਾਨ  ਵਿਚ ਹਰ ਰੋਜ਼ ਤੁਹਾਨੂੰ 2 ਜੀ.ਬੀ.  ਡਾਟਾ ਮੁਫ਼ਤ ਦਿੱਤਾ ਜਾਵੇਗਾ।

ਰਿਲਾਂਇਸ ਨੇ ਪਹਿਲੀ ਵਾਰ ਸਤੰਬਰ ਵਿੱਚ ਸੈਲੀਬਰੇਸ਼ਨ ਪੈਕ ਦਾ ਐਲਾਨ ਕੀਤਾ ਹੈ।  ਇਸ ਦੌਰਾਨ ਕੰਪਨੀ ਨੇ ਅਗਲੇ ਮਹੀਨੇ ਇਸ ਨੂੰ ਦੁਬਾਰਾ ਲਾਂਚ ਕਰਨ ਦੀ ਗੱਲ ਕੀਤੀ ਹੈ। ਜੇਕਰ ਤੁਸੀਂ ਚੈਕ ਕਰਨਾ ਚਾਹੁੰਦੇ ਹੋ ਕਿ ਇਹ ਆਫ਼ਰ ਤੁਹਾਡੇ ਜੀਓ ਕੁਨੈਕਸ਼ਨ ’ਤੇ ਮਿਲ  ਰਿਹਾ ਹੈ ਜਾਂ ਨਹੀਂ  ਤਾਂ ਇਸ ਲਈ ਸਭ ਤੋਂ ਆਪਣੇ ਫੋਨ ’ਤੇ ਜੀਓ ਐਪ ਨੂੰ ਖੋਲ੍ਹੋ। ਇਸ ਤੋਂ ਸਕਰੀਨ ਦੇ ਉਪਰਲੇ ਕੋਨੇ ’ਤੇ ਦਿਖ ਰਹੇ ਮੈਨਿਊ ’ਤੇ ਕਲਿੱਕ ਕਰੋ। ਇਸ ਮੈਨਿਊ ਵਿੱਚ ਜਾ ਕੇ ਮਾੲੀ ਪਲਾਨ ਸੈਕਸ਼ਨ ਵਿਚ ਤੁਸੀਂ ਚੈਕ ਕਰ ਸਕਦੇ ਹੋ ਕਿ ਤੁਹਾਡਾ ਸੈਲੀਬਰੇਸ਼ੀ ਪੈਕ ਐਕਟਿਵ ਹੋਇਆ ਹੈ ਜਾਂ ਨਹੀਂ। ਇਸ ਤੋਂ ਇਲਾਵਾ ਇਥੇ ਤੁਹਾਨੂੰ ਪੈਕ ਦੀ ਮਿਆਦ ਖ਼ਤਮ ਹੋਣ ਦੀ ਮਿਤੀ ਵੀ ਦਿਖਾਏਗਾ।