BSNL ਨੇ ਇਨ੍ਹਾਂ ਦੋ ਪਲਾਨਜ਼ ਕੀਤਾ ਵੱਡਾ ਬਦਲਾਅ, ਮਿਲੇਗਾ ਦੁਗਣਾ ਡਾਟਾ

0
131

ਨਵੀ ਦਿਲੀ–ਬੀ.ਐੱਸ.ਐੱਨ.ਐੱਲ. ਨੇ ਆਪਣੇ 525 ਅਤੇ 725 ਰੁਪਏ ਦੇ ਪੋਸਟਪੇਡ ਪਲਾਨਜ਼ ਨੂੰ ਰਿਵਾਈਜ਼ ਕੀਤਾ ਹੈ। ਕੰਪਨੀ ਆਪਣੇ 525 ਰੁਪਏ ਦੇ ਪਲਾਨ ’ਚ ਪਹਿਲਾਂ 15 ਜੀ.ਬੀ. ਡਾਟਾ ਆਫਰ ਕਰਦੀ ਸੀ ਜੋ ਕਿ ਹੁਣ 40 ਜੀ.ਬੀ. ਕਰ ਦਿੱਤਾ ਗਿਆ ਹੈ। ਉਥੇ ਹੀ 725 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ ਹੁਣ 50 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਸਟੈਂਡਰਡ ਵੁਆਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਬੈਨਿਫਿਟਸ ਵੀ ਇਸ ਪਲਾਨ ’ਚ ਗਾਹਕਾਂ ਨੂੰ ਮਿਲਣਗੇ।
ਦੱਸ ਦੇਈਏ ਕਿ ਕੰਪਨੀ ਨੇ ਆਪਣੇ 499 ਰੁਪਏਦੇ ਪਲਾਨ ਦੇ ਚੱਲਦੇ ਇਨ੍ਹਾਂ ਦੋਵਾਂ ਪਲਾਨਜ਼ ਨੂੰ ਰਿਵਾਈਜ਼ ਕੀਤਾ ਹੈ। 499 ਰੁਪਏ ਦੇ ਪਲਾਨ ’ਚ ਕੰਪਨੀ 45 ਜੀ.ਬੀ. ਡਾਟਾ ਆਫਰ ਕਰਦੀ ਹੈ। ਜੋ ਕਿ ਕੰਪਨੀ ਦੇ 525 ਅਤੇ 725 ਰੁਪਏ ਦੇ ਪਲਾਨ ਤੋਂ ਬਿਹਤਰ ਹੈ। ਹਾਲਾਂਕਿ ਕੰਪਨੀ ਦੇ 499 ਰੁਪਏ ਦਾ ਪਲਾਨ ਕੁਝ ਹੀ ਸਰਕਿਲਾਂ ’ਚ ਉਪਲੱਬਧ ਹੈ ਜਦੋਂਕਿ ਕੰਪਨੀ 525 ਰੁਪਏ ਅਤੇ 725 ਰੁਪਏ ਦਾ ਪਲਾਨ ਪੈਨ ਇੰਡੀਆ ਪਲਾਨ ਹੈ।