ਹਵਾਬਾਜ਼ੀ ਬਾਜ਼ਾਰ ਵਿਚ ਹੁਣ ਉਡਾਰੀ ਮਾਰਨ ‘ਚ ਭਾਰਤ ਹੋਵੇਗਾ ਤੀਜੇ ਸਥਾਨ ਤੇ

0
134
Airplane taking off from the airport.; Shutterstock ID 559714906; Job: RD

ਜੇਨੇਵਾ—ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਪਿਛਲੇ ਚਾਰ ਸਾਲ ਤੋਂ ਕਰੀਬ 20 ਫੀਸਦੀ ਦੀ ਦਰ ਨਾਲ ਵਧ ਰਿਹਾ ਭਾਰਤੀ ਹਵਾਬਾਜ਼ੀ ਬਾਜ਼ਾਰ ਸਾਲ 2024 ਤੱਕ ਬ੍ਰਿਟੇਨ ਨੂੰ ਪਛਾੜਦਾ ਹੋਇਆ ਤੀਜ਼ੇ ਸਥਾਨ ‘ਤੇ ਪਹੁੰਤ ਜਾਵੇਗਾ। ਕੌਮਾਂਤਰੀ ਹਵਾਈ ਟਰਾਂਸਪੋਰਟ ਸੰਘ (ਆਇਟਾ) ਦੀ ਬੁੱਧਵਾਰ ਨੂੰ ਜਾਰੀ ਅਗਲੇ 20 ਸਾਲ ਦੇ ਪੂਰਵ ਅਨੁਮਾਨ ਰਿਪੋਰਟ ‘ਚ ਇਹ ਗੱਲ ਕਹੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ‘ਚ ਭਾਰਤ ਦੁਨੀਆ ਦਾ ਸੱਤਵਾਂ ਸਭ ਤੋਂ ਹਵਾਬਾਜ਼ੀ ਬਾਜ਼ਾਰ ਹੈ। ਅਮਰੀਕਾ ਪਹਿਲੇ, ਚੀਨ ਦੂਜੇ ਅਤੇ ਬ੍ਰਿਟੇਨ ਤੀਸਰੇ ਸਥਾਨ ‘ਤੇ ਹੈ। ਇਨ੍ਹਾਂ ਦੇ ਬਾਅਦ ਕ੍ਰਮਵਾਰ ਸਪੇਨ, ਜਾਪਾਨ ਅਤੇ ਜਰਮਨੀ ਦਾ ਨੰਬਰ ਹੈ। ਭਾਰਤ ਸਾਲ 2020 ਤੱਕ ਜਰਮਨੀ ਅਤੇ ਜਾਪਾਨ ਨੂੰ ਅਤੇ ਸਾਲ 2023 ਤੱਕ ਸਪੇਨ ਨੂੰ ਪਿੱਛੇ ਛੱਡ ਦੇਵੇਗਾ। ਇਸ ਦੇ ਬਾਅਦ ਸਾਲ 2024 ਦੇ ਅੰਤ ਤੱਕ ਉਹ ਬ੍ਰਿਟੇਨ ਨੂੰ ਪਛਾੜ ਕੇ ਤੀਜੇ ਸਥਾਨ ‘ਤੇ ਪਹੁੰਚ ਜਾਵੇਗਾ। ਰਿਪੋਰਟ ਮੁਤਾਬਕ ਉੱਚ ਦੋ ਸਥਾਨਾਂ ‘ਤੇ ਅਮਰੀਕਾ ਅਤੇ ਚੀਨ ਕਾਇਮ ਰਹਿਣਗੇ। ਪਰ ਅਗਲੇ ਦਹਾਕੇ ਦੇ ਮੱਧ ਤੱਕ ਅਮਰੀਕਾ ਨੂੰ ਪਛਾੜ ਕੇ ਚੀਨ ਪਹਿਲੇ ਸਥਾਨ ‘ਤੇ ਹੋਵੇਗਾ। ਇਸ ‘ਚ ਸਾਲ 2037 ਤੱਕ ਪਹਿਲੇ ਤਿੰਨ ਸਥਾਨ ‘ਤੇ ਕ੍ਰਮਵਾਰ ਚੀਨ, ਅਮਰੀਕਾ ਅਤੇ ਭਾਰਤ ਦੇ ਬਣੇ ਰਹਿਣ ਦੀ ਗੱਲ ਕਹੀ ਗਈ ਹੈ, ਬਸ਼ਰਤੇ ਸਰਕਾਰਾਂ ਦੀ ਹਵਾਬਾਜ਼ੀ ਨੀਤੀਆਂ ‘ਚ ਕੋਈ ਖਾਸ ਬਦਲਾਅ ਨਾ ਹੋਵੇ।