4 ਸਾਲ ਦੇ ਬੱਚੇ ਦੀ ਵਾਸ਼ਿੰਗ ਮਸ਼ੀਨ ”ਚ ਮੌਤ

0
111

ਦੁਬਈ— 4 ਸਾਲ ਦੇ ਇਕ ਬੱਚੇ ਦੀ ਵਾਸ਼ਿੰਗ ਮਸ਼ੀਨ ਵਿਚ ਫਸ ਜਾਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਬੱਚਾ ਆਪਣੀ ਦਾਦੀ ਅਤੇ ਚਾਚੇ ਨਾਲ ਅਲ ਰਾਵੜਾ ਵਿਖੇ ਆਪਣੇ ਘਰ ਵਿਚ ਸੀ। ਅਚਾਨਕ ਉਹ ਵਾਸ਼ਿੰਗ ਮਸ਼ੀਨ ਨੇੜੇ ਪਹੁੰਚ ਕੇ ਉਸ ਅੰਦਰ ਵੜ ਗਿਆ। ਪਤਾ ਨਹੀਂ ਕਿਵੇਂ ਵਾਸ਼ਿੰਗ ਮਸ਼ੀਨ ਆਪਣੇ-ਆਪ ਚਲ ਪਈ ਅਤੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।