22 ਸਾਲ ਬਾਅਦ ਸੰਜੇ ਦੱਤ ਤੇ ਮਾਧੁਰੀ ਫਿਰ ਆਏ ਪਰਦੇ ਤੇ

0
135

ਮੁੰਬਈ:ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਤੇ ਖਲਨਾਇਕ ਸੰਜੇ ਦੱਤ ਨੇ ਮਿਲ ਕੇ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਮਾਧੁਰੀ ਤੇ ਸੰਜੇ ਦੱਤ ਫਿਲਮਾਂ ਤੋਂ ਜ਼ਿਆਦਾ ਆਪਣੇ ਅਫੇਅਰ ਨੂੰ ਲੈ ਕੇ ਬਾਲੀਵੁੱਡ ‘ਚ ਖੂਬ ਚਰਚਾ ‘ਚ ਰਹਿ ਚੁੱਕੇ ਹਨ ਪਰ ਦੋਵਾਂ ਦੇ ਰਿਸ਼ਤੇ ‘ਚ ਫੁੱਟ ਪੈ ਗਈ ਸੀ ਅਤੇ ਫਿਲਮਾਂ ਤੋਂ ਲੈ ਕੇ ਅਸਲ ਜ਼ਿੰਦਗੀ ‘ਚ ਵੀ ਦੋਵਾਂ ‘ਚ ਦੂਰੀਆਂ ਆ ਗਈਆਂ ਸਨ।
22 ਸਾਲਾਂ ਬਾਅਦ ਪਰਦੇ ‘ਤੇ ਇਕੱਠੇ ਦਿਸਣਗੇ ਮਾਧੁਰੀ ਤੇ ਸੰਜੇ ਦੱਤ
ਪ੍ਰਸ਼ੰਸ਼ਕਾਂ ਦੇ ਮਨ ‘ਚ ਦੋਵਾਂ ਮੁੜ ਇਕ ਹੀ ਸਕ੍ਰੀਨ ‘ਤੇ ਦੁਬਾਰਾ ਇਕੱਠੇ ਦੇਖਣ ਦੀ ਇੱਛਾ ਹਾਲੇ ਵੀ ਉਸੇ ਤਰਾਂ ਹੈ ਪਰ ਹੁਣ ਦੋਵੇਂ 22 ਸਾਲਾਂ ਬਾਅਦ ਪਰਦੇ ‘ਤੇ ਮੁੜ ਇਕੱਠੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਕਰਨ ਜੌਹਰ ਦੀ ਆਉਣ ਵਾਲੀ ਫਿਲਮ ‘ਕਲੰਕ’ ‘ਚ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤ ਇਕੱਠੇ ਵਾਪਸੀ ਕਰ ਰਹੇ ਹਨ। ਖਬਰਾਂ ਹਨ ਕਿ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ‘ਕਲੰਕ’ ‘ਚ ਇਕ ਫਰੇਮ ‘ਚ ਨਜ਼ਰ ਨਹੀਂ ਆਉਣ ਵਾਲੇ ਹਨ ਪਰ ਫਿਲਮ ਦੇ ਟੀਜ਼ਰ ਨੇ ਸਾਰੀਆਂ ਖਬਰਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ।
ਮਾਧੁਰੀ ਨੂੰ ਲੈ ਕੇ ਸੰਜੇ ਦੱਤ ਨੇ ਆਖੀ ਇਹ ਗੱਲ
ਟੀਜ਼ਰ ਲੌਂਚ ਦੇ ਮੌਕੇ ਜਦੋਂ ਮੀਡੀਆ ਨੇ ਸੰਜੇ ਦੱਤ ਤੋਂ ਪੁੱਛਿਆ ਕਿ ਉਹ ਕਈ ਸਾਲਾਂ ਬਾਅਦ ਮਾਧੁਰੀ ਦੀਕਸ਼ਿਤ ਨਾਲ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੈ? ਇਸ ‘ਤੇ ਸੰਜੇ ਦੱਤ ਦਾ ਕਹਿਣਾ ਸੀ ਕਿ ”ਮੈਂ ਖੁਸ਼ ਕਿਸਮਤ ਹਾਂ ਕਿ ਮਾਧੁਰੀ ਦੀਕਸ਼ਿਤ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨਾਲ ਕੰਮ ਕਰਕੇ ਕਾਫੀ ਖੁਸ਼ ਹਾਂ। ਪੂਰੀ ਟੀਮ ਨਾਲ ਕੰਮ ਕਰਨ ਦਾ ਅਨੁਭਵ ਕਾਫੀ ਵਧੀਆ ਰਿਹਾ ਹੈ।”
22 ਸਾਲ ਪਹਿਲਾਂ ਦਿਸੇ ਇਕੱਠੇ ਮਾਧੁਰੀ ਤੇ ਸੰਜੇ ਦੱਤ
ਦੱਸ ਦਈਏ ਕਿ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਨੇ 22 ਸਾਲ ਪਹਿਲਾਂ 1997 ‘ਚ ‘ਮਹਾਨਤਾ’ ਫਿਲਮ ‘ਚ ਕੰਮ ਕੀਤਾ ਸੀ। ਦੋਵਾਂ ਨੇ ਸਾਲ 1988 ‘ਚ ਫਿਲਮ ‘ਖਤਰੋਂ ਕੇ ਖਿਲਾੜੀ’, ‘ਇਲਾਕਾ’, ‘ਸਾਜਨ’, ‘ਖਲਨਾਇਕ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।