22 ਅਪ੍ਰੈਲ ਨੂੰ ਲਾਂਚ ਹੋਵੇਗਾ Realme 3 Pro

0
149

ਲੁਧਿਆਣਾ—ਸ਼ਿਓਮੀ ਦੇ ਰੈੱਡਮੀ ਨੋਟ 7 ਸਮਾਰਟਫੋਨ ਨੂੰ ਟੱਕਰ ਦੇਣ ਵਾਲੇ ਸਮਾਰਟਫੋਨ Realme 3 Pro ਨੂੰ ਭਾਰਤ ‘ਚ 22 ਅਪ੍ਰੈਲ ਨੂੰ ਲਾਂਚ ਕੀਤਾ ਜਾ ਸਕਦਾ ਹੈ। ਰੀਅਲਮੀ ਦੇ ਸੀ.ਈ.ਓ. ਮਾਧਵ ਸੇਠ ਨੇ ਲਾਂਚਿੰਗ ਦੇ ਈਵੈਂਟ ਦਾ ਆਫੀਸ਼ੀਅਲ ਇੰਵਾਈਟ ਟਵੀਟਰ ‘ਤੇ ਪੋਸਟ ਕੀਤਾ। ਲਾਂਚ ਈਵੈਂਟ 22 ਅਪ੍ਰੈਲ ਦੁਪਿਹਰ 12.30 ਵਜੇ ਸ਼ੁਰੂ ਹੋਵੇਗਾ। ਰੀਅਰਮੀ ਪ੍ਰੋ 3 ਕੰਪਨੀ ਦਾ ਪਹਿਲਾ ਰੈਪਿਡ ਚਾਰਜਿੰਗ ਵਾਲਾ ਸਮਾਰਟਫੋਨ ਹੋਵੇਗਾ। ਭਾਰਤ ‘ਚ ਇਹ ਸਮਾਰਟਫੋਨ ਮਸ਼ਹੂਰ ਰੈੱਡਮੀ ਨੋਟ 7 ਨੂੰ ਟੱਕਰ ਦੇਵੇਗਾ।
ਇਹ ਹੋ ਸਕਦੇ ਹਨ ਫੀਚਰਸ
ਭਾਰਤ ‘ਚ ਰੀਅਰਮੀ 3 ਪ੍ਰੋ ਦੇ ਲਾਂਚ ਤੋਂ ਪਹਿਲਾਂ ਹੀ ਇਸ ਸਮਾਰਟਫੋਨ ਦੇ ਕੁਝ ਸਪੈਸੀਫਿਕੇਸ਼ਨਸ ਲੀਕ ਹੋ ਚੁੱਕੇ ਹਨ। ਰਿਪੋਰਟਸ ਮੁਤਾਬਕ ਇਸ ਸਮਾਰਟਫੋਨ ‘ਚ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਮਿਲ ਸਕਦਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਹ ਚਿਪਸੈੱਟ ਸ਼ਿਓਮੀ ਰੈੱਡਮੀ ਨੋਟ 7 ਪ੍ਰੋ ‘ਚ ਮਿਲਣ ਵਾਲੇ ਸਨੈਪਡਰੈਗਨ 675 ਐੱਸ.ਓ.ਸੀ. ਦੇ ਮੁਕਾਬਲੇ ਇਕ ਵੱਡਾ ਅਪਗ੍ਰੇਡ ਹੈ। ਰੀਅਰਮੀ 3 ਪ੍ਰੋ ‘ਚ 6.3 ਇੰਚ ਦਾ ਐੱਚ.ਡੀ.+ ਡਿਊਲਡਰਾਪ ਡਿਸਪਲੇਅ ਦੇਖਣ ਨੂੰ ਮਿਲ ਸਕਦਾ ਹੈ।