ਪਿੰਡ ਬਾਬਰਪੁਰ ਦੇ ਸ਼ਮਸਾਨਘਾਟ ਦੇ ਸੈੱਡ ਦੀ ਮੁਰੰਮਤ

ਮਲੌਦ : ਇਥੋਂ ਨੇੜਲੇ ਪਿੰਡ ਬਾਬਰਪੁਰ ਦੇ ਸ਼ਮਸਾਨਘਾਟ ਦੇ ਖ਼ਸਤਾ ਹਾਲਤ ਸੈੱਡ ਦੀ ਮੁਰੰਮਤ ਕੀਤੀ ਗਈ। ਦੱਸਣਯੋਗ ਹੈ ਕਿ ਪਿੰਡ ਬਾਬਰਪੁਰ ਦੇ ਸ਼ਮਸਾਨਘਾਟ ਦੇ ਹਾਲਤ ਕਾਫੀ ਲੰਮੇ ਸਮੇਂ ਤੋਂ ਖਰਾਬ ਹੋਈ ਪਈ ਸੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਇਥੇ ਸਸਕਾਰ ਕਰਨ ਵਿੱਚ ਬੜੀ ਮੁਸ਼ਕਲ ਆਉਂਦੀ ਸੀ। ਅਖੀਰ ਹੁਣ ਸੰਤ ਅਵਤਾਰ ਸਿੰਘ ਸੁਲ੍ਹਾਕੁਲ ਮੰਦਰ ਬਾਬਰਪੁਰ ਦੇ ਦਿਸਾ ਨਿਰਦੇਸਾਂ ਹੇਠ ਬੀਬੀ ਬਲਜੀਤ ਕੌਰ ਗਿੱਲ ਸਵਿੱਟਜ਼ਰਲੈਂਡ ਪਤਨੀ ਮਲਕੀਤ ਸਿੰਘ ਗਿੱਲ ਸਵਿੱਟਜ਼ਰਲੈਂਡ ਨੇ ਆਪਣੀ ਮਾਤਾ ਜਰਨੈਲ ਕੌਰ ਗਿੱਲ ਦੀ ਸਦੀਵੀ ਯਾਦ ਵਿੱਚ ਇਸ ਸੈੱਡ ਦੀ ਮੁਰੰਮਤ ਕਰਵਾਈ। ਬੀਬੀ ਗਿੱਲ ਨੇ ਸੈੱਡ ਦੀਆਂ ਸਾਰੀਆਂ ਚਾਦਰਾਂ ਬਦਲਵਾ ਕੇ ਨਵੀਆਂ ਲਗਵਾ ਦਿੱਤੀਆਂ ਹਨ। ਹੁਣ ਸੈੱਡ ਨੂੰ ਬਿਲਕੁਲ ਨਵਾਂ ਰੂਪ ਦੇ ਦਿੱਤਾ ਗਿਆ ਹੈ।

ਇਸ ਪੂਰੇ ਕਾਰਜ ਨੂੰ ਨੇਪਰੇ ਚਾੜਨ ਵਿੱਚ ਡਾ. ਦੀਦਾਰ ਸਿੰਘ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਬਾਬਰਪੁਰ ਨੇ ਅਹਿਮ ਭੂਮਿਕਾ ਨਿਭਾਈ। ਡਾ. ਦੀਦਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ’ਤੇ ਸੰਤ ਅਵਤਾਰ ਸਿੰਘ ਸੁਲ੍ਹਾਕੁਲ ਮੰਦਰ ਦੇ ਦਿਸਾ ਨਿਰਦੇਸਾਂ ਹੇਠ ਬੀਬੀ ਬਲਜੀਤ ਕੌਰ ਗਿੱਲ ਸਵਿੱਟਜ਼ਰਲੈਂਡ ਅਤੇ ਮਲਕੀਤ ਸਿੰਘ ਗਿੱਲ ਸਵਿੱਟਜ਼ਰਲੈਂਡ ਦੇ ਸਹਿਯੋਗ ਸਦਕਾ ਇਹ ਕੰਮ ਨੇਪਰੇ ਚਾੜਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸੰਤ ਅਵਤਾਰ ਸਿੰਘ ਅਤੇ ਬੀਬੀ ਬਲਜੀਤ ਕੌਰ ਗਿੱਲ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪਿੰਡ ਵਾਸੀਆਂ ਦੀ ਇਸ ਮੰਗ ਨੂੰ ਪਹਿਲ ਦਿੰਦਿਆਂ ਪੂਰਾ ਕੀਤਾ। ਇਸ ਸਮੇਂ ਜਸਵੀਰ ਸਿੰਘ ਸੰਧੂ, ਡਾ. ਤਰਸੇਮ ਸਿੰਘ ਸੰਧੂ, ਰਜਿੰਦਰ ਸਿੰਘ ਜੌਹਲ, ਕੁਲਵਿੰਦਰ ਸਿੰਘ ਜੌਹਲ, ਬਲਵਿੰਦਰ ਸਿੰਘ ਰਾਗੀ, ਇੰਦਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਜੌਹਲ, ਹਰਜੀਤ ਸਿੰਘ ਜੌਹਲ, ਡਾ. ਗੁਰਜੀਤ ਸਿੰਘ ਜੌਹਲ ਬੀ.ਐਚ.ਐਮ.ਐਸ., ਜਗਤਾਰ ਸਿੰਘ ਸੰਧੂ ਆਦਿ ਨਗਰ ਨਿਵਾਸੀਆਂ ਨੇ ਸੰਤ ਅਵਤਾਰ ਸਿੰਘ ਸੁਲ੍ਹਾਕੁਲ ਅਤੇ ਬੀਬੀ ਬਲਜੀਤ ਕੌਰ ਗਿੱਲ ਸਵਿੱਟਜ਼ਰਲੈਂਡ ਅਤੇ ਮਲਕੀਤ ਸਿੰਘ ਗਿੱਲ ਸਵਿੱਟਰਜ਼ਲੈਂਡ ਦਾ ਧੰਨਵਾਦ ਕੀਤਾ।

Leave a Reply

%d bloggers like this: