ਮੋਦੀ ਨੂੰ ‘ਬੋਦੀ’ ਦੀ ਲੋੜ

ਦਿੱਲੀ: ਪ੍ਰੱਗਿਆ ਠਾਕੁਰ ਦੇ ਇਸ ਬਿਆਨ ਦਾ ਮਤਲਬ ਏ ਕਿ ਉਸ ਦੇ ਮਨ ਵਿੱਚ ਮੋਦੀ ਦਾ ਕੋਈ ਭੈਅ ਨਹੀਂ ਏ। ਮੋਦੀ ਪਹਿਲਾਂ ਹੀ ਕਹਿ ਚੁੱਕਿਆ ਕਿ ਉਹ ਗਾਂਧੀ ਉੱਤੇ ਦਿੱਤੇ ਬਿਆਨ ਵਾਸਤੇ ਕਦੇ ਵੀ ਪ੍ਰਗਿਆ ਠਾਕੁਰ ਨੂੰ ਮਾਫ ਨਹੀਂ ਕਰੇਗਾ। ਸਾਫ ਸਫਾਈ ਕਰਵਾਉਣਾ ਮੋਦੀ ਦਾ ਸੱਭ ਤੋਂ ਵੱਡਾ ਅਤੇ ਮਨਪਸੰਦ ਕੰਮ ਹੈ। ਕੋਈ ਭਾਜਪਾ ਦਾ ਮੰਤਰੀ ਸੰਤਰੀ ਅਵੇਸਲਾ ਹੋ ਕੇ ਵੀ ਅਜਿਹਾ ਕੋਈ ਬਿਆਨ ਨਹੀਂ ਦੇਵੇਗਾ। ਅਜਿਹੇ ਬਿਆਨ ਦਾ ਮਤਲਬ ਹੈ ਮੋਦੀ ਨਾਲ ਪੰਗਾ। ਪ੍ਰਗਿਆ ਠਾਕੁਰ ਜਾਣ ਬੁੱਝ ਕੇ ਪੰਗਾ ਲੈ ਰਹੀ ਏ। ਇਹ ਤਾਂ ਸਾਫ ਹੀ ਹੈ ਕਿ ਜਿਸ ਰਾਸ਼ਟਰਵਾਦ ਦੇ ਮੋਢਿਆਂ ‘ਤੇ ਚੜ੍ਹ ਕੇ ਮੋਦੀ ਪ੍ਰਧਾਨ ਮੰਤਰੀ ਬਣਿਆ ਹੈ, ਸਾਧਵੀ ਪ੍ਰਗਿਆ ਉਸ ਰਾਸ਼ਟਰਵਾਦ ਦੇ ਸਿਰ ‘ਤੇ ਬੈਠੀ ਐ। ਉਸ ਨੂੰ ਮੋਦੀ ਤੋਂ ਡਰਨ ਦੀ ਜ਼ਰੂਰਤ ਵੀ ਨਹੀਂ । ਮੋਦੀ ਨੂੰ ਉਸ ਦੀ ਲੋੜ ਹੈ, ਉਸ ਨੂੰ ਮੋਦੀ ਦੀ ਨਹੀਂ।

Leave a Reply

%d bloggers like this: