ਬੀ ਪਰਾਕ ਦੇ ਗੀਤ ”ਤੇਰੀ ਮਿੱਟੀ” ਨੇ ਪਾਰ ਕੀਤਾ 100 ਮਿਲੀਅਨ ਦਾ ਆਂਕੜਾ

ਜਲੰਧਰ — ਪੰਜਾਬੀ ਗਾਇਕ ਬੀ ਪਰਾਕ, ਜਿਨ੍ਹਾਂ ਨੇ ‘ਤੇਰੀ ਮਿੱਟੀ’ ਗੀਤ ਨਾਲ ਬਾਲੀਵੁੱਡ ਜਗਤ ‘ਚ ਮਿਊਜ਼ਿਕਲ ਡੈਬਿਊ ਕੀਤਾ ਸੀ। ਜੀ ਹਾਂ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ ‘ਕੇਸਰੀ’ ‘ਚ ਬੀ ਪਰਾਕ ਦਾ ਗੀਤ ਸੁਣਨ ਨੂੰ ਮਿਲਿਆ ਸੀ। ‘ਤੇਰੀ ਮਿੱਟੀ’ ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਬਹੁਤ ਹੀ ਖੂਬਸੂਰਤ ਗਾਇਆ ਸੀ। ਇਹ ਗੀਤ ‘ਕੇਸਰੀ’ ਫਿਲਮ ਦਾ ਸਭ ਤੋਂ ਭਾਵੁਕ ਗੀਤ ਸੀ, ਜਿਸ ਨੇ ਦਰਸ਼ਕਾਂ ਦੇ ਨਾਲ ਅਕਸ਼ੈ ਕੁਮਾਰ ਤੱਕ ਦੀਆਂ ਅੱਖਾਂ ਨੂੰ ਵੀ ਨਮ ਕਰ ਦਿੱਤੀਆਂ ਸਨ। ‘ਤੇਰੀ ਮਿੱਟੀ’ ਗੀਤ ‘ਚ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਬਿਆਨ ਕੀਤਾ ਗਿਆ ਹੈ।

Share with Friends

Leave a Reply