ਸੌਂਫ ਦੇਵੇਂ ਸਿਰ ਦਰਦ ਤੋਂ ਰਾਹਤ ਜਾਣੋਂ ਇਸ ਦੇ ਫਾਇਦੇ

ਚੰਡੀਗੜ੍ਹ: ਅੱਜ ਦੀ ਜੀਵਨਸ਼ਾਲੀ ‘ਚ ਸਿਰ ਦਰਦ ਦੀ ਸਮੱਸਿਆ ਇਕ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾ ਤਣਾਅ ਕਾਰਨ ਸਿਰ ਦਰਦ ਹੋਣਾ ਆਮ ਗੱਲ ਹੋ ਗਈ ਹੈ। ਕੰਪਿਊਟਰ ਦੇ ਸਾਹਮਣੇ ਜ਼ਿਆਦਾ ਕੰਮ ਕਰਨ, ਟੈਨਸ਼ਨ ਲੈਣ ਅਤੇ ਥਕਾਵਟ ਕਾਰਨ ਇਹ ਸਮੱਸਿਆ ਅਕਸਰ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਲੈਂਦੇ ਹਨ, ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੁੰਦੀਆਂ ਹਨ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਸਿਰ ਦਰਦ ਤੋਂ ਛੁਟਕਾਰਾ ਦਿਵਾਉਣ ‘ਚ ਲਾਭਦਾਇਕ ਸਿੱਧ ਹੁੰਦੇ ਹਨ।
ਸੌਂਫ ਦਿਵਾਏ ਸਿਰ ਦਰਦ ਤੋਂ ਰਾਹਤ
ਸਿਰ ਦਰਦ ਨੂੰ ਦੂਰ ਕਰਨ ਲਈ ਸੌਂਫ ਦਾ ਪੇਸਟ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਲਈ ਤੁਸੀਂ ਸੌਂਫ ਨੂੰ ਥੋੜ੍ਹੇ ਜਿਹੇ ਪਾਣੀ ‘ਚ ਮਿਲਾਓ। ਫਿਰ ਇਸ ਨੂੰ ਮੱਥੇ ‘ਤੇ ਲਗਾਓ। ਅਜਿਹਾ ਕਰਨ ਦੇ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਸੌਂਫ ਨੂੰ ਚਾਹ ‘ਚ ਵੀ ਮਿਲਾ ਕੇ ਪੀ ਸਕਦੇ ਹੋ।
ਤੁਲਸੀ ਅਤੇ ਅਦਰਕ
ਸਿਰ ਦਰਦ ਨੂੰ ਦੂਰ ਕਰਨ ਲਈ ਤੁਲਸੀ ਅਤੇ ਅਦਰਕ ਦਾ ਇਸਤੇਮਾਲ ਕਰਨਾ ਵੀ ਲਾਭਦਾਇਕ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦੇ ਰਸ ਨੂੰ ਮਿਕਸ ਕਰ ਲਵੋ। ਫਿਰ ਇਸ ਨੂੰ ਮੱਥੇ ‘ਤੇ ਲਗਾਓ। ਅਜਿਹਾ ਕਰਨ ਨਾਲ ਵੀ ਸਿਰ ਦਰਦ ਠੀਕ ਹੋ ਜਾਂਦਾ ਹੈ।

Share with Friends

Leave a Reply