ਰਾਤੋਂ ਰਾਤ ਸਟਾਰ ਬਣਿਆਂ ਅਹਿਮਦ

ਮੁਬੰਈ: ਸੋਸ਼ਲ ਮੀਡੀਆ ਇਕ ਅਜਿਹਾ ਸਾਧਨ ਹੈ ਸੋ ਕਿਸੇ ਨੂੰ ਵੀ ਸਟਾਰ ਬਣਾ ਦਿੰਦਾ ਹੈ। ਅਸੀਂ ਉਸ ਪਠਾਣ ਬੱਚੇ ਦੀ ਗੱਲ ਕਰ ਰਹੇ ਹਾਂ, ਜਿਹੜਾ ਸੋਸ਼ਲ ਮੀਡੀਆ ਤੇ ਇੰਨਾਂ ਫੇਮਸ ਹੋਇਆ ਕਿ ਅੱਜ ਉਹ ਹਰ ਇਕ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਇਸ ਬੱਚੇ ਨੂੰ ਇਕ ਤੋਂ ਬਾਅਦ ਇਕ ਵਿਗਿਆਪਨ ਮਿਲ ਰਹੇ ਹਨ ਅਤੇ ਹੁਣ ਇਹ ਬੱਚਾ ਕਰੋੜਾਂ ਰੁਪਏ ਕਮਾ ਰਿਹਾ ਹੈ। ਦੱਸ ਦਈਏ ਕਿ ਇਸ ਬੱਚੇ ਦਾ ਅਸਲ ਨਾਂ ਅਹਿਮਦ ਸ਼ਾਹ ਹੈ। ਇਹ ਬੱਚਾ ਸੋਸ਼ਲ ਮੀਡੀਆ ਦਾ ਸਟਾਰ ਹੈ ਤੇ ਜਨਤਾ ਇਸ ਬੱਚੇ ਨੂੰ ਪਲਕਾਂ ‘ਤੇ ਬਿਠਾਉਂਦੀ ਹੈ।
ਇਸ ਬੱਚੇ ਦੇ ਫੇਸਬੁੱਕ ‘ਤੇ 3 ਲੱਖ ਤੋਂ ਵੱਧ ਫਾਲੋਵਰਸ ਹਨ। ਹਰ ਕੋਈ ਇਸ ਬੱਚੇ ਦੀਆਂ ਮੋਟੀਆਂ-ਮੋਟੀਆਂ ਗੱਲ੍ਹਾਂ ‘ਤੇ ਫਿਦਾ ਹੈ।
ਇਸ ਵਜ੍ਹਾ ਕਰਕੇ ਹੀ ਇਸ ਬੱਚੇ ਨੂੰ ਇਕ ਤੋਂ ਬਾਅਦ ਇਕ ਵਿਗਿਆਪਨ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਬੱਚੇ ਦੇ ਪਰਿਵਾਰ ਵਾਲੇ ਇਸ ਦੀਆ ਵੀਡੀਓ ਕਾਫੀ ਸ਼ੇਅਰ ਕਰਦੇ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ।

Share with Friends

Leave a Reply