ਬਦਨਾਮ ਧਰਮੀਆਂ ਦਾ ਲਾਣਾ, ਨਾਸਤਿਕ ਵੀ ਗਾਉਂਦੇ ਨੇ ਉਹੀ ਗਾਣਾ

ਮਲਾਲਾ ਦੇ ਮਲਾਲਾ ਬਣਨ ਦੀ ਕਹਾਣੀ ਪਾਕਿਸਤਾਨ ਵਿੱਚ ਸ਼ੱਕ ਦੀ ਨਜ਼ਰ ਨਾਲ ਦੇਖੀ ਜਾਂਦੀ ਏ। ਮਲਾਲਾ ਬਾਰੇ ਪਾਕਿਸਤਾਨ ਵਿੱਚ ਇਕ ਕਹਾਣੀ ਇਹ ਹੈ ਕਿ ਮਲਾਲਾ ਦੀ ਕਹਾਣੀ ਪਾਕਿਸਤਾਨ ਅਤੇ ਤਾਲਿਬਾਨ ਨੂੰ ਬਦਨਾਮ ਕਰਨ ਲੲੀ ਘੜੀ ਗੲੀ ਅਤੇ ਅਮਰੀਕਾ ਦੇ ਮੀਡੀਆ ਨੇ ਇਸ ‘ਝੂਠੀ’ ਕਹਾਣੀ ਨੂੰ ਘਰ ਘਰ ਪਹੁੰਚਾਇਆ। ਸਾਨੂੰ ਨਹੀਂ ਪਤਾ ਸੱਚ ਕੀ ਐ।

ਪਰ ਮਲਾਲਾ ਨਾਲ ਦੁਨੀਆਂ ਭਰ ਦੇ ਅਗਾਂਹਵਧੂ ਖੜੇ ਹੋਏ ਅਤੇ ਉਸ ਨੂੰ ਨੋਬਲ ਇਨਾਮ ਵੀ ਮਿਲਿਆ। ਮਲਾਲਾ ਤਾਲਿਬਾਨ ਵਿਰੁਧ ਅਗਾਂਹਵਧੂਆਂ ਦਾ ਚਿਹਰਾ ਬਣ ਗੲੀ।

ਪਰ ਜੇ ਮਲਾਲਾ ਦੀ ਕਹਾਣੀ ਬਿਲਕੁੱਲ ਸੱਚੀ ਐ ਫੇਰ ਤਾਂ ਉਹ ਸਾਰੇ ਸੰਸਾਰ ਭਰ ਦੇ ਅਗਾਂਹ ਵਧੂਆਂ ਲੲੀ ਬਹੁਤ ਵੱਡਾ ਚਿਹਰਾ ਐ। ਪਰ ਅਗਾਂਹਵਧੂਆਂ ਦੇ ਇਸ ਅਗਾਂਹਵਧੂ ਚਿਹਰੇ ਦੇ ਸਿਰ ‘ਤੇ ਲੲੀ ਚੁੰਨੀ ਕਨੇਡਾ ਦੇ ਕਿਊਬਿਕ ਰਾਜ ਦੀ ਸਰਕਾਰ ਨੂੰ ਮੰਜ਼ੂਰ ਨਹੀਂ।

ਕਿਊਬਿਕ ਦੀ ਸਰਕਾਰ ਇਕ ਅਗਾਂਹ ਵਧੂ ਸਰਕਾਰ ਐ ਅਤੇ ਇਸ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਚਿੰਨ ‘ਤੇ ਸਰਕਾਰੀ ਦਫ਼ਤਰਾਂ ‘ਚ ਰੋਕ ਲਗਾ ਦਿੱਤੀ ਏ‌ । ਦੁਨੀਆਂ ਭਰ ਦੇ ਅਗਾਂਹ ਵਧੂਆਂ ਨੇ ਚੁੱਪ ਰਹਿ ਕੇ ਇਸ ਫੈਸਲੇ ਨੂੰ ਸਹਿਮਤੀ ਦਿੱਤੀ । ਕਿਸੇ ਅਗਾਂਹਵਧੂ ਨੇ ਕਿਊਬਿਕ ਸਰਕਾਰ ਦੇ ਇਸ ਫੈਸਲੇ ਨੂੰ ‘ਤਾਲੀਬਾਨੀ’ ਫੈਸਲਾ ਨਹੀਂ ਕਿਹਾ ਗਿਆ। (ਵੈਸੇ ਮਹਿਕਮਾ ਪੰਜਾਬੀ ਨੂੰ ਤਾਲੀਬਾਨੀ ਸ਼ਬਦ ਤੋਂ ਇਤਰਾਜ਼ ਐ ਕਿਉਂ ਕਿ ਸਾਡਾ ਮੰਨਣਾ ਕਿ ਇਹ ਸ਼ਬਦ ਇਕ ਭਾਈਚਾਰੇ ਵਾਸਤੇ ਨਫ਼ਰਤ ਫੈਲਾਉਣ ਲੲੀ ਵਰਤਿਅਾ ਗਿਆ।)

ਪਰ ਮਲਾਲਾ ਦੀ ਚੁੰਨੀ ਬਾਰੇ ਹੁਣ ਕਿਊਬਕ ਦੀ ਸਰਕਾਰ ਨੇ ਕਿਹਾ ਹੈ ਕਿ ਜੇ ਅਗਾਂਹਵਧੂ ਮਲਾਲਾ ਨੇ ਕਿਊਬਕ ਦੇ ਸਰਕਾਰੀ ਸਕੂਲਾਂ ‘ਚ ਭਾਸ਼ਣ ਦੇਣੇ ਨੇ ਤਾਂ ਉਸ ਨੂੰ ਸਿਰ ਤੋਂ ਚੁੰਨੀ ਲਾਹੁਣੀ ਪਵੇਗੀ। ਕਿਉਂਕਿ ਇਹ ਧਾਰਮਿਕ ਚਿੰਨ ਹੈ।

ਗੱਲ ਸਮਝਣ ਵਾਲੀ ਇਹ ਹੈ ਕਿ ਕੱਟੜਪੰਥੀ ਸਿਰਫ ਧਾਰਮਿਕ ਲੋਕ ਨਹੀਂ ਹੁੰਦੇ, ਨਾਸਤਿਕ ਅਤੇ ਅਗਾਂਹਵਧੂ ਵੀ ਕੱਟੜਪੰਥੀ ਹੁੰਦੇ ਨੇ। ਕਿਸੇ ਦੀ ਕੱਟੜਤਾ ਦਾ ਪਤਾ ਉਸ ਦੇ ਸੱਤਾ ‘ਚ ਆਉਣ ‘ਤੇ ਹੀ ਲੱਗਦਾ।

Share with Friends

Leave a Reply