ਹੁਣ ਪੰਜਾਬ ਦੇ ਦਰਿਆਵਾਂ ਤੇ ਲੱਗਣ ਗੇ ਸੈਂਸਰ

ਜਲੰਧਰ— ਜਲੰਧਰ ‘ਚ ਸਤਲੁਜ ਦਰਿਆ ਸਮੇਤ ਘੱਗਰ ਅਤੇ ਬਿਆਸ ਦਰਿਆ ‘ਚ ਰੀਅਲ ਟਾਈਮ ਵਾਟਰ ਕੁਆਲਿਟੀ ਸੈਂਸਿੰਗ ਸਿਸਟਮ ਲਗਾਏ ਜਾਣਗੇ। ਸਤਲੁਜ ‘ਚ 4, ਬਿਆਸ ‘ਚ ਤਿੰਨ ਅਤੇ ਘੱਗਰ ‘ਚ ਵੀ 3 ਸੈਂਸਰ ਲੱਗਣਗੇ। ਪਹਿਲਾਂ 15 ਜੂਨ ਨੂੰ ਸਿਰਫ ਬਿਆਸ ਦੀ ਹੀ ਟੈਂਡਰਿੰਗ ਕੀਤੀ ਗਈ ਸੀ ਜਦਕਿ ਹੁਣ 2 ਹੋਰ ਦਰਿਆ ਜੋੜ ਦਿੱਤੇ ਹਨ। ਪ੍ਰਤੀ ਸੈਂਸਰ ਬੋਰਡ 25 ਲੱਖ ਦੇ ਕਰੀਬ ਖਰਚ ਆਵੇਗਾ। ਪੀ. ਪੀ. ਸੀ. ਬੀ. (ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ) ਇਹ ਸੈਂਸਰ ਪਾਣੀ ‘ਚ ਪ੍ਰਦੂਸ਼ਣ ਦਾ ਪੱਧਰ ਜਾਣਨ ਲਈ ਲਗਾ ਰਿਹਾ ਹੈ। ਦਰਅਸਲ ਬਿਆਸ ਦਰਿਆ ‘ਚ ਗੰਨਾ ਮਿਲ ਦਾ ਸੀਰਾ ਮਿਲ ਗਿਆ ਸੀ, ਜਿਸ ਨਾਲ ਹਜ਼ਾਰਾਂ ਮੱਛੀਆਂ ਮਰ ਗਈਆਂ ਸਨ। ਜੇਕਰ ਇਸੇ ਤਰ੍ਹਾਂ ਦਾ ਕੋਈ ਪਾਲਿਊਸ਼ਨ ਦਰਿਆ ‘ਚ ਆ ਕੇ ਮਿਲਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਮਿਲ ਜਾਵੇਗੀ। ਇਹ ਸੈਂਸਰ ਪਾਣੀ ‘ਚ ਤੈਰਦੇ ਰਹਿੰਦੇ ਹਨ ਅਤੇ ਆਨਲਾਈਨ ਪਾਣੀ ਦੀ ਕੁਆਲਿਟੀ ਸਬੰਧੀ ਰਿਪੋਰਟ ਹਰ ਮਿੰਟ ਭੇਜਦੇ ਹਨ। ਪੀ. ਪੀ. ਸੀ. ਬੀ. ਦੇ ਚੇਅਰਮੈਨ ਡਾ. ਐੱਸ. ਐੱਸ. ਮਰਵਾਹਾ ਨੇ ਕਿਹਾ ਕਿ ਤਿੰਨੋਂ ਦਰਿਆ ‘ਚ ਸੈਂਸਰ ਜੋ ਰਿਪੋਰਟ ਦੇਣਗੇ, ਉਹ ਰੋਜ਼ਾਨਾ ਦੇਖੀ ਜਾਵੇਗੀ। ਜਿਸ ਪੱਧਰ ਦੀ ਰਿਪੋਰਟਿੰਗ ਹੋਵੇਗੀ, ਉਸ ਨੂੰ ਮੈਨਟੇਨ ਕਰਨ ਲਈ ਫੀਲਡ ਅਫਸਰ ਤਾਇਨਾਤ ਰਹਿਣਗੇ। ਉਥੇ ਹੀ ਦੂਜੇ ਪਾਸੇ ਅਫਸਰਾਂ ਨੇ ਕਿਹਾ ਕਿ ਇਹ 10 ਸੈਕਿੰਡ ‘ਚ ਪਾਣੀ ‘ਚ ਆਕਸੀਜ਼ਨ ਦੇ ਪੱਧਰ, ਟੈਂਪਰੇਚਰ ਆਰਗੇਨਿਕ ਨਾਈਟ੍ਰੋਜਨ, ਕੈਮੀਕਲ, ਇਮੋਨੀਕਲ ਨਾਈਟ੍ਰੋਜਨ, ਆਰਗੇਨਿਕ ਕਾਰਬਨ, ਨਾਈਟ੍ਰੇਟ ਆਦਿ ਦੀ ਮਾਤਰਾ ਦੀ ਰਿਪੋਰਟ ਦੇ ਦਿੰਦੇ ਹਨ।
ਜਲੰਧਰ ਲਈ ਸੈਂਸਰ ਦਾ ਮਹੱਵਤ
ਸਤਲੁਜ ਦਰਿਆ ਦੇ ਕੰਢੇ ਜਲੰਧਰ ਟਿਕਿਆ ਹੈ। ਇੰਡਸਟਰੀ ਅਤੇ ਸ਼ਹਿਰੀ ਸੀਵਰੇਜ ਡਿੱਗਣ ਨਾਲ ਸਤਲੁਜ ਦਰਿਆ ‘ਚ ਪ੍ਰਦੂਸ਼ਣ ਸਿਖਰ ‘ਤੇ ਹੈ। ਸਤਲੁਜ ‘ਚ ਸਾਫ, ਗੰਦਾ ਅਤੇ ਅਤਿ ਗੰਦਾ ਇਲਾਕਾ ਚੁਣ ਕੇ ਸੈਂਸਰ ਲਗਾਉਣ ਨਾਲ ਰੋਜ਼ਾਨਾ ਪ੍ਰਦੂਸ਼ਣ ਦਾ ਪੱਧਰ ਪਤਾ ਲੱਗ ਸਕੇਗਾ। ਜਲੰਧਰ ‘ਚ ਕਾਲਾ ਸੰਘਿਆ ਡਰੇਨ ਦੀ ਗੰਦਗੀ ਸਤਲੁਜ ਦੇ ਰਸਤੇ ਬਿਆਸ ਦਰਿਆ ਨਾਲ ਮਿਲਦੀ ਹੈ।
ਬਿਆਸ ਦਰਿਆ ਲਈ ਕਸਬਾ ਬਿਆਸ ‘ਚ ਲੱਗਣਗੇ ਸੈਂਸਰ
ਪ੍ਰਦੂਸ਼ਣ ਕੰਟਰੋਲ ਬੋਰਡ ਦਰਿਆ ਬਿਆਸ ਲਈ ਕਸਬਾ ਬਿਆਸ ਅਤੇ ਹਰੀਕੇ ਪਤਨ ਦੇ ਕੋਲ ਸੈਂਸਰ ਲਗਾਏਗਾ। ਘੱਗਰ ਦਾ ਪ੍ਰਦੂਸ਼ਣ ਪਟਿਆਲਾ ‘ਚੋਂ ਹੁੰਦਾ ਹੈ। ਇਸ ‘ਚ ਵੀ ਸੈਂਸਰ ਲੱਗਣਗੇ।

Share with Friends

Leave a Reply