ਹੁਣ ਜੱਸੀ ਗਿੱਲ ਤੇ ਰਣਜੀਤ ਬਾਵਾ ਫੈਨਜ਼ ਨੂੰ ਦੇਣਗੇ ਵੱਡਾ ਸਰਪ੍ਰਾਈਜ਼

ਜਲੰਧਰ (ਬਿਊਰੋ) — ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੂਲ’ 2013 ਦੀ ਹਿੱਟ ਫਿਲਮ ਸੀ। ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ, ਹਰੀਸ਼ ਵਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ, ਅਮਰ ਨੂਰੀ ਸਮੇਤ ਕਈ ਵੱਡੇ ਕਲਾਕਾਰਾਂ ਨੇ ਇਸ ਫਿਲਮ ‘ਚ ਕੰਮ ਕੀਤਾ ਸੀ ਤੇ ਇਹ ਫਿਲਮ ਸਿਮਰਨਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ। ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ ਇਸ ਫਿਲਮ ਦਾ ਸੀਕਵਲ ਬਣਾਇਆ ਜਾ ਰਿਹਾ ਹੈ। ਇਸ ਫਿਲਮ ‘ਚ ਗਾਇਕ ਜੱਸੀ ਗਿੱਲ ਤੇ ਰਣਜੀਤ ਬਾਵਾ ਮੁੱਖ ਭੂਮਿਕਾ ਨਿਭਾਉਣਗੇ। ਪਹਿਲੀ ਫਿਲਮ ਵਾਂਗ ਜਸਵਿੰਦਰ ਭੱਲ ‘ਕੂਲ ਡੈਡੀ’ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਲੰਡਨ ‘ਚ ਜਲਦ ਸ਼ੁਰੂ ਹੋਵੇਗੀ। ‘ਡੈਡੀ ਕੂਲ ਮੁੰਡੇ ਫੂਲ 2’ ਫਿਲਮ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਹੀ ਹੋਣਗੇ ਅਤੇ ਸਪੀਡ ਰਿਕਾਡਸ, ਪਿਟਾਰਾ ਟੀ. ਵੀ. ਅਤੇ ਓਮਜੀ ਗਰੁੱਪ ਵਲੋਂ ਸਾਂਝੇ ਤੌਰ ‘ਤੇ ਪ੍ਰੋਡਿਊਸ ਕੀਤੀ
ਦੱਸ ਦਈਏ ਕਿ ਜੱਸੀ ਗਿੱਲ ਨੇ ਹੀ ‘ਡੈਡੀ ਕੂਲ ਮੁੰਡੇ ਫੂਲ’ ਫਿਲਮ ਦਾ ਪ੍ਰਮੋਸ਼ਨਲ ਗੀਤ ਕੀਤਾ ਸੀ, ਜਿਹੜਾ ਕਿ 2013 ਦਾ ਹਿੱਟ ਗੀਤ ਰਿਹਾ ਸੀ। ਹੁਣ ਜੱਸੀ ਗਿੱਲ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਜੱਸੀ ਦੇ ਗੀਤ ਤੇ ਅਦਾਕਾਰੀ ਨੂੰ ਦੇਖਦੇ ਹੋਏ ਫਿਲਮ ਦੇ ਪ੍ਰੋਡਿਊਸਰਾਂ ਨੇ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਅਹਿਮ ਕਿਰਦਾਰ ਦਿੱਤਾ ਹੈ। ਫਿਲਮ ਦੇ ਹੋਰਨਾਂ ਕਿਰਦਾਰਾਂ ਨੂੰ ਲੈ ਕੇ ਇਸ ਦੀ ਆਫੀਸ਼ੀਅਲ ਅਨਾਊਂਸਮੈਂਟ ਜਲਦ ਕੀਤੀ ਜਾਵੇਗੀ।

Share with Friends

Leave a Reply