ਇਨ੍ਹਾਂ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਦਾ ਹੈ ‘ਜਾਮੁਨ’,

ਜਲੰਧਰ— ਜਾਮੁਨ ਦਾ ਫਲ ਜਿੰਨਾ ਖਾਣ ‘ਚ ਸੁਆਦ ਹੁੰਦਾ ਹੈ, ਉਨਾ ਹੀ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਪਹੁੰਚਾਉਂਦਾ ਹੈ। ਜਾਮੁਨ ‘ਚ ਸਰੀਰ ਲਈ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਜਾਮੁਨ ਗਰਮੀਆਂ ਦਾ ਫਲ ਹੁੰਦਾ ਹੈ ਅਤੇ ਇਹ ਫਲ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਜਾਮੁਨ ‘ਚ ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਲੂ ਲੱਗਣ ‘ਤੇ ਜਾਮੁਨ ਦੀ ਵਰਤੋਂ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ। ਦੱਸ ਦੇਈਏ ਕਿ ਜਾਮੁਨ ਦੇ ਫਲ ‘ਚ ਗਲੂਕੋਜ਼ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜਾਮੁਨ ਖਾਣ ਨਾਲ ਹੋਣ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਜਾਮੁਨ ਖਾਣ ਦੇ ਫਾਇਦਿਆਂ ਬਾਰੇ।
ਭੁੱਖ ‘ਚ ਕਰੇ ਵਾਧਾ
ਜਿਹੜੇ ਲੋਕਾਂ ਨੂੰ ਭੁੱਖ ਘੱਟ ਲਗੱਦੀ ਹੈ, ਉਨ੍ਹਾਂ ਲਈ ਜਾਮੁਨ ਦਾ ਫਲ ਲਾਹੇਵੰਦ ਹੋਵੇਗਾ ਕਿਉਂਕਿ ਇਹ ਫਲ ਭੁੱਖ ਵਧਾਉਣ ‘ਚ ਕਾਫੀ ਮਦਦ ਕਰਦਾ ਹੈ। ਜਾਮੁਨ ਦਾ ਸਿਰਕਾ ਬਣਾ ਕੇ ਪੀਣ ਨਾਲ ਭੁੱਖ ਵੱਧਦੀ ਹੈ।
ਦਸਤ ਤੋਂ ਰਾਹਤ
ਜਾਮੁਨ ਦਸਤ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ, ਕਿਉਂਕਿ ਦਸਤ ਲੱਗਣ ‘ਤੇ ਜਾਮੁਨ ਨੂੰ ਨਮਕ ਲਗਾ ਕੇ ਖਾਣ ਨਾਲ ਦਸਤ ਤੋਂ ਜਲਦੀ ਰਾਹਤ ਮਿਲਦੀ ਹੈ।
ਦੰਦਾਂ ਲਈ ਫਾਇਦੇਮੰਦ
ਜਾਮੁਨ ਦਾ ਫਲ ਦੰਦਾਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਵੋ। ਜਾਮੁਨ ਦੇ ਪਾਊਡਰ ਨਾਲ ਰੋਜ਼ਾਨਾ ਬਰੱਸ਼ ਕਰਨ ਨਾਲ ਮਸੂੜਿਆਂ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਪੱਥਰੀ ਦੀ ਸਮੱਸਿਆ ਲਈ ਲਾਹੇਵੰਦ
ਅੱਜਕਲ ਪੱਥਰੀ ਦੀ ਸਮੱਸਿਆ ਹੋਣਾ ਆਮ ਗੱਲ ਹੋ ਗਈ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਵੋ। ਪਾਣੀ ਜਾਂ ਦਹੀਂ ‘ਚ ਇਸ ਪਾਊਡਰ ਨੂੰ ਮਿਲਾ ਕੇ ਖਾਣ ਨਾਲ ਪੱਥਰੀ ਦੀ ਸਮੱਸਿਆ ਦੂਰ ਹੁੰਦੀ ਹੈ। ਪੱਥਰੀ ਦੇ ਰੋਗੀਆਂ ਨੂੰ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਜਾਮੁਨ ਖਾਣੇ ਚਾਹੀਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਜਾਮੁਨ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਵੋ ਅਤੇ ਸ਼ੂਗਰ ਦੇ ਮਰੀਜ਼ ਇਸ ਦੇ ਪਾਊਡਰ ਦੀ ਵਰਤੋਂ ਰੋਜ਼ਾਨਾ ਕਰੋ। ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ 1 ਚਮਚ ਪਾਊਡਰ ਦੀ ਵਰਤੋਂ ਕਰਨ ਨਾਲ ਸ਼ੂਗਰ ਦੇ ਰੋਗੀ ਦੀ ਸ਼ੂਗਰ ਕੰਟਰੋਲ ‘ਚ ਰਹੇਗੀ।
ਖੂਨ ਦੀ ਕਮੀ ਕਰੇ ਦੂਰ
ਜਿਨ੍ਹਾਂ ਲੋਕਾਂ ‘ਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਨੂੰ ਜਾਮੁਨ ਹੋਰ ਰੋਜ਼ ਖਾਣੇ ਚਾਹੀਦੇ ਹਨ, ਕਿਉਂਕਿ ਇਹ ਜਾਮੁਨ ਖੂਨ ਵਧਾਉਣ ‘ਚ ਕਾਫੀ ਸਹਾਇਕ ਹੁੰਦੇ ਹਨ। ਜਾਮੁਨ ‘ਚ ਮੌਜੂਦ ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
ਬੱਚਿਆਂ ਲਈ ਫਾਇਦੇਮੰਦ
ਛੋਟਿਆਂ ਬੱਚਿਆਂ ‘ਚ ਅਕਸਰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਬਿਸਤਰਾ ਗਿੱਲਾ ਕਰਨ ਦੀ ਆਦਤ ਹੁੰਦੀ ਹੈ। ਇਸ ਆਦਤ ਨੂੰ ਛੁਡਵਾਉਣ ਲਈ ਤੁਸੀਂ ਆਪਣੇ ਬੱਚਿਆਂ ਨੂੰ ਦਿਨ ‘ਚ ਦੋ ਵਾਰੀ ਜਾਮੁਨ ਦੀਆਂ ਗੁਠਲੀਆਂ ਦਾ ਪਾਊਡਰ ਅੱਧਾ ਚਮਚ ਪਾਣੀ ਨਾਲ ਦੇ ਸਕਦੇ ਹੋ।
ਕੈਂਸਰ ਦੇ ਖਤਰੇ ਤੋਂ ਬਚਾਏ
ਜਾਮੁਨ ‘ਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ‘ਚ ਮਦਦ ਕਰਦੇ ਹਨ।

Share with Friends

Leave a Reply