ਰਿਲੇਸ਼ਨਸ਼ਿਪ ਨੂੰ ਲੈ ਕੇ ਮਾਹੀ ਗਿੱਲ ਨੇ ਪਹਿਲੀ ਵਾਰ ਖੋਲ੍ਹੇ ਰਾਜ਼

ਮੁਬੰਈ- ‘ਕੈਰੀ ਆਨ ਜੱਟਾ’, ‘ਸ਼ਰੀਕ’, ‘ਹਵਾਏ’, ‘ਮਿੱਟੀ ਵਾਜਾਂ ਮਾਰਦੀ’ ਅਤੇ ‘ਚੱਕ ਦੇ ਫੱਟੇ’ ਵਰਗੀਆਂ ਸੁਪਰਹਿੱਟ ਫਿਲਮਾਂ ‘ਚ ਕੰਮ ਕਰ ਚੁੱਕੀ ਮਾਹੀ ਗਿੱਲ ਇਨ੍ਹੀਂ ਦਿਨੀਂ ਆਪਣੀ ਫਿਲਮ ‘ਫੈਮਿਲੀ ਆਫ ਠਾਕੁਰਗੰਜ’ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਹਾਲ ਹੀ ‘ਚ ਮਾਹੀ ਗਿੱਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇਕ ਸੱਚ ਡੇਕਨ ਕ੍ਰੋਨਕਿਲ ਨੂੰ ਦਿੱਤੀ ਇੰਟਰਵਿਊ ‘ਚ ਦੱਸਿਆ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਦਰਅਸਲ, ਮਾਹੀ ਗਿੱਲ ਨੇ ਦੱਸਿਆ ਕਿ ‘ਉਹ ਲੰਬੇ ਸਮੇਂ ਤੋਂ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਹੈ ਅਤੇ ਉਨ੍ਹਾਂ ਦੀ ਢਾਈ ਸਾਲ ਦੀ ਬੇਟੀ ਵੀ ਹੈ, ਜਿਸ ਦਾ ਨਾਂ ਵੇਰੋਨਿਕਾ ਹੈ।
ਹੁਣ ਤੱਕ ਮਾਹੀ ਗਿੱਲ ਦੀ ਪਰਸਨਲ ਲਾਈਫ ਬਾਰੇ ਪ੍ਰਸ਼ੰਸਕਾਂ ਨੂੰ ਜ਼ਿਆਦਾ ਨਹੀਂ ਪਤਾ ਸੀ। ਪਹਿਲੀ ਵਾਰ ਇਸ ਬਾਰੇ ਮਾਹੀ ਗਿੱਲ ਨੇ ਦੱਸਿਆ ਕਿ ਮੈਂ ਵਿਆਹੁਤਾ ਨਹੀਂ ਹਾਂ ਪਰ ਮੇਰਾ ਇਕ ਬੁਆਏਫ੍ਰੈਂਡ ਹੈ ਅਤੇ ਅਸੀਂ ਜਲਦ ਵਿਆਹ ਕਰਵਾ ਲਵਾਂਗੇ ਪਰ ਵਿਆਹ ਕਰਨ ਅਤੇ ਨਾ ਕਰਨ ਨਾਲ ਸਾਡੇ ਰਿਸ਼ਤੇ ‘ਚ ਕੋਈ ਫਰਕ ਨਹੀਂ ਪੈਂਦਾ। ਅਸੀਂ ਦੋਵੇਂ ਇਕ-ਦੂਜੇ ਦੀ ਇੱਜ਼ਤ ਕਰਦੇ ਹਾਂ।’ ਹਾਲਾਂਕਿ ਮਾਹੀ ਗਿੱਲ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਬੇਟੀ ਨੂੰ ਅਡਾਪਟ ਕੀਤਾ ਹੈ ਜਾਂ ਜਨਮ ਦਿੱਤਾ ਹੈ। ਇਸ ਤੋਂ ਇਲਾਵਾ ਮਾਹੀ ਗਿੱਲ ਨੇ ਦੱਸਿਆ ਕਿ ਮੇਰੀ ਬੇਟੀ ਮੇਰੇ ਨਾਲ ਰਹਿੰਦੀ ਹੈ। ਮੇਰੀ ਅੰਟੀ ਉਸ ਦਾ ਪੂਰੀ ਖਿਆਲ ਰੱਖਦੀ ਹੈ। ਮੈਂ ਵੀ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੁੰਬਈ ‘ਚ ਰਹਾਂ। ਦੱਸ ਦਈਏ ਕਿ ਮਾਹੀ ਗਿੱਲ ਫਿਲਮ ਇੰਡਸਟਰੀ ਦੀਆਂ ਨਾਮੀ ਅਦਾਕਾਰਾਂ ‘ਚ ਸ਼ੁਮਾਰ ਹੈ। ਫਿਲਮ ‘ਫੈਮਿਲੀ ਆਫ ਠਾਕੁਰਗੰਜ’ ‘ਚ ਮਾਹੀ ਗਿੱਲ ਵੱਡੇ ਪਰਦੇ ‘ਤੇ ‘ਦਬੰਗ ਨੂੰਹ’ ਦੇ ਕਿਰਦਾਰ ‘ਚ ਜਿੰਮੀ ਸ਼ੇਰਗਿੱਲ ਨਾਲ ਰੋਮਾਂਸ ਕਰੇਗੀ। ਹਾਲ ਹੀ ‘ਚ ਉਹ ਵੈੱਬ ਸੀਰੀਜ਼ ‘ਅਪਾਰਣ’ ‘ਚ ਵੀ ਨਜ਼ਰ ਆਈ ਸੀ। ਮਾਹੀ ਗਿੱਲ ‘ਦੇਵ ਡੀ’, ‘ਗੁਲਾਲ’, ‘ਸਾਹਿਬ ਬੀਵੀ ਔਰ ਗੈਂਗਸਟਰ’ ਅਤੇ ‘ਦਬੰਗ’ ਵਰਗੀਆਂ ਫਿਲਮਾਂ ‘ਚ ਸਾਨਦਾਰ ਅਭਿਨੈ ਕਰ ਚੁੱਕੀ ਹੈ। ਮਾਹੀ ਗਿੱਲ ਨੂੰ ‘ਦੇਵ ਡੀ’ ‘ਚ ਪਾਰੋ ਦੀ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ। 2010 ‘ਚ ਮਾਹੀ ਗਿੱਲ ਨੇ ਫਿਲਮਫੇਅਰ ਆਲੋਚਕ ਪੁਰਸਕਾਰ ਵੀ ਜਿੱਤਿਆ ਸੀ।

Share with Friends

Leave a Reply