ਬਿਹਾਰ ‘ਚ ਚਮਕੀ ਬੁਖਾਰ ਨੇ ਲਈ 129 ਬੱਚਿਆਂ ਦੀ ਜਾਨ

ਮੁਜੱਫਰਪੁਰ: ਬਿਹਾਰ ‘ਚ ਏਕਿਊਟ ਇੰਸੇਫਲਾਈਟਿਸ ਸਿੰਡ੍ਰੋਮ (ਏ. ਈ. ਐਸ.) ਜਿਸ ਨੂੰ ਚਮਕੀ ਬੁਖਾਰ ਕਿਹਾ ਜਾ ਰਿਹਾ ਹੈ, ਕਾਰਨ ਬਿਹਾਰ ‘ਚ ਹੁਣ ਤਕ 129 ਬੱਚੇ ਮੌਤ ਦੇ ਮੂੰਹ ‘ਚ ਜਾ ਚੁਕੇ ਹਨ। ਮੁਜੱਫਰਨਗਰ ਦੇ ਸਿਵਲ ਸਰਜਨ ਡਾ. ਸ਼ੈਲੇਸ਼ ਪ੍ਰਸਾਦ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਤਕ ਏ. ਈ. ਐਸ. (ਚਮਕੀ ਬੁਖਾਰ) ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਜਿਨ੍ਹਾਂ ‘ਚ ਸ਼੍ਰੀਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ (ਐਸ. ਕੇ. ਐਮ. ਸੀ. ਐਚ.) ‘ਚ 90 ਬੱਚੇ ਤੇ ਕੇਜਰੀਵਾਲ ਹਸਪਤਾਲ ‘ਚ 19 ਬੱਚੇ ਤੇ ਹੋਰ ਹਸਪਤਾਲ ‘ਚ 20 ਬੱਚਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਰੋਗ ਦੀ ਚਪੇਟ ‘ਚ ਆਏ 400 ਤੋਂ ਜ਼ਿਆਦਾ ਬੱਚੇ ਅਜੇ ਵੀ ਇਲਾਜ ਲਈ ਹਸਪਤਾਲ ‘ਚ ਦਾਖਲ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਐਸ. ਕੇ. ਐਮ. ਸੀ. ਐਚ. ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਸਮੇਤ ਡਾਕਟਰਾਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡਾਕਟਰਾਂ ਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ। ਹਾਲਾਂਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮੁਜੱਫਰਪੁਰ ਦੇ ਕ੍ਰਿਸ਼ਨ ਮੈਡੀਕਲ ਕਾਲਜ ਤੇ ਹਸਪਤਾਲ ‘ਦਾ ਦੌਰਾ ਕਰਨ ‘ਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਅਤੇ ਨਿਤੀਸ਼ ਕੁਮਾਰ ਵਾਪਸ ਜਾਓ ਦੇ ਨਾਅਰੇ ਲਗਾਏ। ਲੋਕਾਂ ਦਾ ਵੱਧਦਾ ਵਿਰੋਧ ਦੇਖ ਨਿਤੀਸ਼ ਕੁਮਾਰ ਪੱਤਰਕਾਰਾਂ ਨਾਲ ਬਿਨ੍ਹਾਂ ਗੱਲ ਕੀਤੇ ਚਲੇ ਗਏ।

Share with Friends

Leave a Reply